ਕਿ ਚੰਗੇ ਮੇਰੇ ਲੇਖ ਲਿਖਿਓ, ਗੁਰੂ ਜੀ… भजन लिरिक्स | Bhajan Lyrics

ਗੁਰੂ ਜੀ ਕਲਮ ਦਵਾਤ ਹੱਥ ਤੇਰੇ
ਕਿ ਚੰਗੇ ਮੇਰੇ ਲੇਖ ਲਿਖਿਓ, ਗੁਰੂ ਜੀ…

ਪਹਿਲਾ ਤਾਂ ਲੇਖ ਮੇਰੀ ਅੱਖਾਂ ਦਾ ਲਿਖਿਓ
ਓ ਗੁਰੂ ਜੀ ਦਰਸ਼ ਕਰਾਂ ਮੈਂ ਹਰ ਵੇਲੇ
ਕਿ ਚੰਗੇ ਮੇਰੇ ਲੇਖ ਲਿਖਿਓ, ਗੁਰੂ ਜੀ…

ਦੂਜਾ ਤਾਂ ਲੇਖ ਮੇਰੇ ਕੰਨਾ ਦਾ ਲਿਖਿਓ
ਓ ਗੁਰੂ ਜੀ ਸਤਸੰਗ ਸੁਣਾ ਮੈਂ ਹਰ ਵੇਲੇ
ਕਿ ਚੰਗੇ ਮੇਰੇ ਲੇਖ ਲਿਖਿਓ, ਗੁਰੂ ਜੀ…

ਤੀਜਾ ਤਾਂ ਲੇਖ ਮੇਰੀ ਬਾਣੀ ਦਾ ਲਿਖਿਓ
ਓ ਗੁਰੂ ਜੀ ਨਾਮ ਜਪਾਂ ਮੈਂ ਹਰ ਵੇਲੇ
ਕਿ ਚੰਗੇ ਮੇਰੇ ਲੇਖ ਲਿਖਿਓ, ਗੁਰੂ ਜੀ…

ਚੋਥਾ ਤਾਂ ਲੇਖ ਮੇਰੇ ਹੱਥਾਂ ਦਾ ਲਿਖਿਓ
ਓ ਗੁਰੂ ਜੀ ਸੇਵਾ ਕਰਾਂ ਮੈਂ ਹਰ ਵੇਲੇ
ਕਿ ਚੰਗੇ ਮੇਰੇ ਲੇਖ ਲਿਖਿਓ, ਗੁਰੂ ਜੀ…

ਪੰਜਵਾਂ ਤਾਂ ਲੇਖ ਮੇਰੇ ਪੈਰਾਂ ਦਾ ਲਿਖਿਓ
ਓ ਗੁਰੂ ਜੀ ਤੀਰਥ ਕਰਾਂ ਮੈਂ ਹਰ ਵੇਲੇ

Leave a Comment