ਮੇਰੇ ਜੋਗੀ ਦਾ ਚਿਮਟਾ ਜਿਥੇ ਵੱਜਿਆ भजन लिरिक्स | Bhajan Lyrics

ਮੇਰੇ ਬਾਬੇ ਦਾ ਚਿਮਟਾ ਜਿਥੇ ਵੱਜਿਆ,

ਮੇਰੇ ਜੋਗੀ ਦਾ ਚਿਮਟਾ ਜਿਥੇ ਵੱਜਿਆ
ਲਹਿਰਾਂ ਬਹਿਰਾਂ ਹੋ ਗਈਆਂ ਜਿਥੇ ਜਿਥੇ ਵੱਜਿਆ
ਮੇਰੇ ਬਾਬੇ ਦਾ ਚਿਮਟਾ ਜਿਥੇ ਵੱਜਿਆ…

ਚਿਮਟਾ ਵੱਜਿਆ ਸ਼ਾਹ ਤਲਾਈ,ਰਤਨੋ ਸੀ ਜਦ ਬੋਲੀ ਲਾਈ
ਲੱਸੀ ਰੋਟੀ ਕਢ ਦਿਖਾਈ, ਮੇਰੇ ਬਾਬੇ ਦਾ ਚਿਮਟਾ… ਜੈ ਹੋ
ਮੇਰੇ ਜੋਗੀ ਦਾ ਚਿਮਟਾ… ਜੈ ਹੋ
ਮੇਰੇ ਬਾਬੇ ਦਾ ਚਿਮਟਾ ਜਿਥੇ ਵੱਜਿਆ…

ਚਿਮਟਾ ਵੱਜਿਆ ਗਰੂਨਾ ਝਾੜੀ, ਜਿਥੇ ਲਾਈ ਬਾਬੇ ਨੇ ਤਾੜੀ
ਤਕਦੀ ਰਹਿ ਗਈ ਦੁਨਿਆ ਸਾਰੀ, ਮੇਰੇ ਬਾਬੇ ਦਾ ਚਿਮਟਾ… ਜੈ ਹੋ
ਮੇਰੇ ਜੋਗੀ ਦਾ ਚਿਮਟਾ… ਜੈ ਹੋ
ਮੇਰੇ ਬਾਬੇ ਦਾ ਚਿਮਟਾ ਜਿਥੇ ਵੱਜਿਆ…

ਚਿਮਟਾ ਵੱਜਿਆ ਗੁਫਾ ਦੇ ਕੋਲ, ਜਿਥੇ ਡ੍ਮ ਡ੍ਮ ਵੱਜਦੇ ਢੋਲ
ਭਗਤਾ ਜੈ ਬਾਬੇ ਦੀ ਬੋਲ ਮੇਰੇ ਬਾਬੇ ਦਾ ਚਿਮਟਾ… ਜੈ ਹੋ
ਮੇਰੇ ਜੋਗੀ ਦਾ ਚਿਮਟਾ… ਜੈ ਹੋ
ਮੇਰੇ ਬਾਬੇ ਦਾ ਚਿਮਟਾ ਜਿਥੇ ਵੱਜਿਆ…

ਚਿਮਟਾ ਭਗਤਾਂ ਦੇ ਘਰ ਵੱਜਿਆ, ਦਰਸ਼ਨ ਪਾ ਸਾਰਾ ਜੱਗ ਰੱਜਿਆ
ਦਾਸ ਚਰਨਾ ਦੇ ਨਾਲ ਲੱਗਿਆ, ਮੇਰੇ ਬਾਬੇ ਦਾ ਚਿਮਟਾ… ਜੈ ਹੋ
ਮੇਰੇ ਜੋਗੀ ਦਾ ਚਿਮਟਾ… ਜੈ ਹੋ
ਮੇਰੇ ਬਾਬੇ ਦਾ ਚਿਮਟਾ ਜਿਥੇ ਵੱਜਿਆ…

ਬਾਬਾ ਭਗਤਾ ਦੇ ਸੰਗ ਰਹਿੰਦਾ, ਸਚੀ ਗੱਲ ਦਾਸ ਇਹ ਕਹਿੰਦਾ
ਓਹਦਾ ਦੁਖ ਕੋਈ ਨਾ ਰਹਿੰਦਾ, ਮੇਰੇ ਬਾਬੇ ਦਾ ਚਿਮਟਾ… ਜੈ ਹੋ
ਮੇਰੇ ਜੋਗੀ ਦਾ ਚਿਮਟਾ… ਜੈ ਹੋ

Leave a Comment

Your email address will not be published. Required fields are marked *

Exit mobile version