ਪੈਰੀ ਘੁੰਗਰੂ ਜਟਾਂ ਵਧਾ ਕੇ, ਮੱਥੇ ਉੱਤੇ ਚੰਨ ਸਜਾ ਕੇ,
ਜੱਗ ਤੋਂ ਵੱਖਰਾ ਰੂਪ ਬਣਾ ਕੇ, ਸੱਪਾਂ ਨੂੰ ਗਲ੍ਹ ਧਰ ਲਿਆ
ਨੀ ਤੇਰੇ ਮਸਤ ਮਲੰਗ ਨੇ,
ਆਹ ਕੀ ਗੌਰਾਂ ਕਰ ਲਿਆ ਨੀ ਤੇਰੇ ਮਸਤ ਮਲੰਗ ਨੇ
ਡੰਮਰੂ ਹੱਥ ਵਿਚ ਫੜ ਕੇ ਨੱਚੇ, ਕੱਲਾ ਈ ਪਰਬਤ ਚੜ੍ਹ ਕੇ ਨੱਚੇ
ਰੱਬ ਜਾਣੇ ਨੀ ਕਾਹਦੀ ਮਸਤੀ,
ਕਾਹਦਾ ਏ ਘੁੱਟ ਭਰ ਲਿਆ ਨੀ ਤੇਰੇ ਮਸਤ ਮਲੰਗ ਨੇ,
ਆਹ ਕੀ ਗੌਰਾਂ…
ਪਿੰਡੇ ਤੇ ਭਸਮਾਂ ਮਲ੍ਹ ਲੈਂਦਾ, ਸੁਣਿਆ ਨੀ ਕੈਲਾਸ਼ ਤੇ ਰਹਿੰਦਾ
ਅੰਗ ਸਾਕ ਨਾ ਭੈਣ ਭਾਈ ਕੋਈ,
ਨਾ ਕਿਤੇ ਕੋਈ ਘਰ ਲਿਆ ਨੀ ਤੇਰੇ ਮਸਤ ਮਲੰਗ ਨੇ,
ਆਹ ਕੀ ਗੌਰਾਂ…
ਜੱਗ ਦੀ ਨਾ ਪਰਵਾਹ ਕੋਈ ਤਨ ਦੀ,ਕਰਦਾ ਮਰਜ਼ੀ ਆਪਣੇ ਮਨ ਦੀ
ਸ੍ਰਜੀਵਨ ਸੁੱਧ ਬੁੱਧ ਭੁੱਲ ਗਈ ਮੈ,
ਹੋਸ਼ ਮੇਰੀ ਨੂੰ ਹਰ ਲਿਆ ਨੀ ਤੇਰੇ ਮਸਤ ਮਲੰਗ ਨੇ,
ਆਹ ਕੀ ਗੌਰਾਂ…
ਤਿੰਨ ਲੋਕ ਦਾ ਬਾਲੀ ਅੜ੍ਹੀਓ, ਜਿਹਦੀ ਮੈਂ ਮਤਵਾਲੀ ਅੜ੍ਹੀਓ
ਭੋਲਾ ਸ਼ੰਕਰ ਮਾਹੀਆ ਮੇਰਾ,
ਜਿਹਨੂੰ ਮੈਂ ਹੱਸ ਵਰ ਲਿਆ ਨੀ ਮੇਰੇ ਮਸਤ ਮਲੰਗ ਨੇ,,ਆਹ ਕੀ ਗੌਰਾਂ…