ਚੰਗੇ ਚਾਹੇ ਮਾੜੇ ਤੂੰ, ਹਾਲਤ ਵਿਚ ਰੱਖੀ ਮਾਂ
ਮੈਨੂੰ ਮੇਰੀ ਦਾਤੀਏ, ਔਕਾਤ ਵਿਚ ਰੱਖੀ ਮਾਂ
ਹਰ ਵੇਲੇ ਮਈਆ ਤੇਰਾ, ਸ਼ੁਕਰ ਮਨਾਵਾਂ ਮੈਂ
ਸੁੱਖ ਹੋਵੇ ਦੁੱਖ ਹੋਵੇ, ਤੈਨੂੰ ਨਾ ਭੁਲਾਵਾਂ ਮੈਂ
ਨੀਵਾਂਪਨ ਮੇਰੇ, ਜ਼ਜ਼ਬਾਤ ਵਿਚ ਰੱਖੀ ਮਾਂ
ਮੈਨੂੰ ਮੇਰੀ ਦਾਤੀਏ, ਔਕਾਤ ਵਿਚ ਰੱਖੀ ਮਾਂ
ਰੁੱਤਬਾ ਨਾ ਮੰਗਦਾ ਮੈਂ, ਔਹਦਾ ਨਹੀਓਂ ਮੰਗਦਾ
ਦਾਤੀ ਮੈਂ ਦੀਵਾਨਾ ਤੇਰੇ, ਸੇਵਕਾਂ ਦੇ ਸੰਗ ਦਾ
ਮੈਨੂੰ ਸੇਵਾਦਾਰਾਂ ਦੀ, ਜਮਾਤ ਵਿਚ ਰੱਖੀ ਮਾਂ
ਮੈਨੂੰ ਮੇਰੀ ਦਾਤੀਏ, ਔਕਾਤ ਵਿਚ ਰੱਖੀ ਮਾਂ
ਭਾਗਾਂ ਵਾਲੀ ਤੇਰੀ ਮੇਰੀ, ਜਦੋਂ ਮੁਲਾਕਾਤ ਹੋਵੇ
ਜਦੋਂ ਮੇਰੀ ਝੋਲੀ ਵਿਚ, ਪਾਨੀ ਕੋਈ ਦਾਤ ਹੋਵੇ
ਸ਼ਰਧਾ ਤੇ ਸਬੂਰੀ ਵੀ, ਸੌਗਾਤ ਵਿਚ ਰੱਖੀ ਮਾਂ
ਮੈਨੂੰ ਮੇਰੀ ਦਾਤੀਏ, ਔਕਾਤ ਵਿਚ ਰੱਖੀ ਮਾਂ
ਹੱਕ ਤੇ ਹਲਾਲ ਵਾਲੀ, ਰੁੱਖੀ ਸੁੱਕੀ ਖਾਵਾਂ ਮੈਂ
ਜਦੋਂ ਕੁੱਛ ਪਾਵਾਂ ਮੈਂ, ਹੋਰ ਝੁੱਕ ਜਾਵਾਂ ਮੈਂ
ਸਾਦਾਪਨ ਮੇਰੀ, ਗੱਲਬਾਤ ਵਿਚ ਰੱਖੀ ਮਾਂ