ਹੈ ਭਗਤਾਂ ਨੂੰ ਹੈ ਸੰਗਤਾਂ ਨੂੰ ਤਾਰ ਦੇਵੇ, ਜੋਤਾਂ ਦਾ ਚਮਕਾਰਾ

ਮਾਂ ਦੇ ਦਰਬਾਰ ਚੜ੍ਹਾਨਾ ਝੰਡਾ, ਹਲਵਾ ਮਾਂ ਦੇ ਨਾਮ ਦਾ ਵੰਡਾ
ਰੋਵਾਂ ਧੋਵਾਂ ਮਾਂ ਦੇ ਮੰਦਿਰ ॥ਕੱਟ ਜਾਵੇ ਦੁੱਖ ਸਾਰਾ
ਹੈ ਭਗਤਾਂ ਨੂੰ ਹੈ ਸੰਗਤਾਂ ਨੂੰ ਤਾਰ ਦੇਵੇ,
ਜੋਤਾਂ ਦਾ ਚਮਕਾਰਾ

ਮੇਰੀ ਮਈਆ ਸ਼ੇਰਾਂ ਵਾਲੀ ਹੈ ਮੇਹਰਾਂਵਾਲੀ, ਭਵਨ ਵਿਚ ਰਹਿੰਦੀ ਏ
ਦੁਰਗੇ ਆਦਿ ਭਵਾਨੀ ਜਗਤ ਕਲਿਆਣੀ, ਭਵਨ ਵਿਚ ਰਹਿੰਦੀ ਏ,,
ਜੀ ਕਰਦਾ ਹੈ ਦੇਵਾ ਮਾਂ ਤੋਂ॥ ,ਵਾਰ ਦਿਆਂ ਜੱਗ ਸਾਰਾ
ਹੈ ਭਗਤਾਂ ਨੂੰ ਹੈ ਸੰਗਤਾਂ ਨੂੰ, ਹੈ ਭਗਤਾਂ ਨੂੰ ਤਾਰ ਦੇਵੇ,
ਜੋਤਾਂ ਦਾ ਚਮਕਾਰਾ

ਦੇਵੀ ਦੇਵਤੇ ਸਾਰੇ ਹੈ ਲਾਣ ਜੈਕਾਰੇ, ਮਾਂ ਅੰਬੇ ਰਾਣੀ ਦੇ,
ਮਾਂ ਦਾ ਨਾਮ ਹੈ ਧਿਆਂਦੇ ਹੈ ਗੁਣ ਸਭ ਗਾਂਦੇ, ਮਾਂ ਅੰਬੇ ਰਾਣੀ ਦੇ,
ਮਾਂ ਦੇ ਚਰਣੀ ਭਗਤ ਬੈਠ ਕੇ ॥,ਪਾਂਦੇ ਦੀਦ ਨਜ਼ਾਰਾ
ਹੈ ਭਗਤਾਂ ਨੂੰ ਹੈ ਸੰਗਤਾਂ ਨੂੰ,ਹੈ ਭਗਤਾਂ ਨੂੰ ਤਾਰ ਦੇਵੇ,
ਜੋਤਾਂ ਦਾ ਚਮਕਾਰਾ

ਵਿਰਕ ਵਾਲੀਆਂ ਗਾਵੇ ਮੁਰਾਦਾ ਪਾਵੇ, ਵੈਸ਼ਨੋ ਮਈਆ ਤੋਂ,,
ਕੋਮਲ ਖੜਾ ਦੁਆਰ ਹੈ ਮੰਗਦਾ ਪਿਆਰ, ਵੈਸ਼ਨੋ ਮਈਆ ਤੋਂ,,
ਸਭ ਦੇ ਵਿਗੜੇ ਭਾਗ ਸੰਵਾਰੇ ॥,ਲਾਂਦੀ ਨਾ ਮਾਂ ਲਾਰ੍ਹਾ
ਹੈ ਭਗਤਾਂ ਨੂੰ ਹੈ ਸੰਗਤਾਂ ਨੂੰ, ਹੈ ਭਗਤਾਂ ਨੂੰ ਤਾਰ ਦੇਵੇ,
ਜੋਤਾਂ ਦਾ ਚਮਕਾਰਾ

 

 

Leave a Comment

Your email address will not be published. Required fields are marked *

Exit mobile version