ਬੋਲ ਸੰਗਤੇ ਜੈਕਾਰਾ ਸ਼ੇਰਾਂ ਵਾਲੀ ਦਾ
ਬੋਲ ਸੰਗਤੇ ਜੈਕਾਰਾ ਜੋਤਾਂ ਵਾਲੀ ਦਾ
ਜੈਕਾਰਾ ਸ਼ੇਰਾਂ ਵਾਲੀ ਦਾ ਜੈਕਾਰਾ ਮੇਹਰਾਂ ਵਾਲੀ ਦਾ
ਜੈਕਾਰਾ ਜੋਤਾਂ ਵਾਲੀ ਦਾ ਜੈਕਾਰਾ ਲਾਟਾਂ ਵਾਲੀ ਦਾ
ਬੋਲ ਸੰਗਤੇ ਜੈਕਾਰਾ ਸ਼ੇਰਾਂ ਵਾਲੀ ਦਾ
ਰਾਤ ਜਵਾਲਾ ਜੀ ਨੇ ਆਉਣਾ
ਸਭ ਨੇ ਮਾਂ ਦਾ ਦਰਸ਼ਨ ਪਾਉਣਾ
ਢੋਲਕੀ ਚਿਮਟਿਆਂ ਦੇ ਨਾਲ ਗਾਉਣਾ
ਬੋਲ ਸੰਗਤੇ ਜੈਕਾਰਾ ਸ਼ੇਰਾਂ ਵਾਲੀ ਦਾ
ਬੋਲ ਸੰਗਤੇ ਜੈਕਾਰਾ ਜੋਤਾਂ ਵਾਲੀ ਦਾ
ਮਾਤ ਚਿੰਤਾਪੁਰਾਣੀ ਮੁਰਾਦਾਂ ਵੰਡਦੀ,
ਬੱਚਿਆਂ ਪਿਆਰਿਆਂ ਦੇ ਦੁੱਖ ਖੰਡਦੀ,
ਮਾਤ ਚਿੰਤਾਪੁਰਾਣੀ ਮੁਰਾਦਾਂ ਵੰਡਦੀ,
ਬੱਚਿਆਂ ਪਿਆਰਿਆਂ ਦੇ ਦੁੱਖ ਖੰਡਦੀ,
ਓਹਨੂੰ ਪਤਾ ਹੁੰਦਾ ਦੁੱਖ, ਕਿੰਝ ਟਾਲੀ ਦਾ
ਬੋਲ ਸੰਗਤੇ ਜੈਕਾਰਾ ਸ਼ੇਰਾਂ ਵਾਲੀ ਦਾ
ਬੋਲ ਸੰਗਤੇ ਜੈਕਾਰਾ ਜੋਤਾਂ ਵਾਲੀ ਦਾ
ਰਾਤ ਜਵਾਲਾ ਜੀ ਨੇ ਆਉਣਾ
ਸਭ ਨੇ ਮਾਂ ਦਾ ਦਰਸ਼ਨ ਪਾਉਣਾ
ਢੋਲਕੀ ਚਿਮਟਿਆਂ ਦੇ ਨਾਲ ਗਾਉਣਾ
ਬੋਲ ਸੰਗਤੇ ਜੈਕਾਰਾ ਸ਼ੇਰਾਂ ਵਾਲੀ ਦਾ
ਬੋਲ ਸੰਗਤੇ ਜੈਕਾਰਾ ਜੋਤਾਂ ਵਾਲੀ ਦਾ
ਸ਼ੇਰ ਦੀ ਸਵਾਰੀ ਕਰ ਮਈਆ ਜੀ ਨੇ ਆਉਣਾ, ਰਲਮਿਲ ਸੰਗਤਾਂ ਨੇ ਨੱਚਣਾ ਤੇ ਗਾਉਣਾ ॥
ਓ ਸੱਚੇ ਦਿਲੋਂ ਧਿਆਨ, ਚਰਨਾਂ ਚ ਲਾਈ ਦਾ ,
ਬੋਲ ਸੰਗਤੇ ਜੈਕਾਰਾ ਸ਼ੇਰਾਂ ਵਾਲੀ ਦਾ,
ਬੋਲ ਸੰਗਤੇ ਜੈਕਾਰਾ ਜੋਤਾਂ ਵਾਲੀ ਦਾ,
ਜਗਰਾਤੇ ਵਾਲੀ ਰਾਤ ਭਾਗਾਂ ਵਾਲੇ ਮਾਣਦੇ,ਮਾਂ ਦੇ ਕੌਤਕਾਂ ਨੂੰ ਸਾਰੇ ਲੋਕੀਂ ਜਾਣਦੇ ॥
ਓ ਦੂਰ ਦੂਰ ਪਤਾ ਲੱਗੇ, ਵੱਜੇ ਤਾਲੀ ਦਾ,
ਬੋਲ ਸੰਗਤੇ ਜੈਕਾਰਾ ਸ਼ੇਰਾਂ ਵਾਲੀ ਦਾ,
ਬੋਲ ਸੰਗਤੇ ਜੈਕਾਰਾ ਜੋਤਾਂ ਵਾਲੀ ਦਾ,
ਰਾਤ ਜਵਾਲਾ ਜੀ ਨੇ ਆਉਣਾ,
ਸਭ ਨੇ ਮਾਂ ਦਾ ਦਰਸ਼ਨ ਪਾਉਣਾ,
ਢੋਲਕੀ ਚਿਮਟਿਆਂ ਦੇ ਨਾਲ ਗਾਉਣਾ ,
ਬੋਲ ਸੰਗਤੇ ਜੈਕਾਰਾ ਸ਼ੇਰਾਂ ਵਾਲੀ ਦਾ,
ਬੋਲ ਸੰਗਤੇ ਜੈਕਾਰਾ ਜੋਤਾਂ ਵਾਲੀ ਦਾ,
ਜਗਮਗ ਜੋਤ ਮਾਂ ਦੀ ਸੋਹਣੀ ਲਗਦੀ, ਮੇਰੇ ਕੱਲੇ ਦੀ ਨੀ ਮਾਂ ਏਹ ਸਾਰੇ ਜੱਗ ਦੀ ॥
ਓ ਪਾਪੀਆਂ ਲਈ ਕਾਲਕਾ ਦਾ, ਰੂਪ ਧਾਰੀ ਦਾ,
ਬੋਲ ਸੰਗਤੇ ..
ਬੋਲ ਸੰਗਤੇ ਜੈਕਾਰਾ ਸ਼ੇਰਾਂ ਵਾਲੀ ਦਾ,
ਬੋਲ ਸੰਗਤੇ ਜੈਕਾਰਾ ਜੋਤਾਂ ਵਾਲੀ ਦਾ,
ਰਾਤ ਜਵਾਲਾ ਜੀ ਨੇ ਆਉਣਾ,
ਸਭ ਨੇ ਮਾਂ ਦਾ ਦਰਸ਼ਨ ਪਾਉਣਾ,
ਢੋਲਕੀ ਚਿਮਟਿਆਂ ਦੇ ਨਾਲ ਗਾਉਣਾ ,
ਬੋਲ ਸੰਗਤੇ ਜੈਕਾਰਾ ਸ਼ੇਰਾਂ ਵਾਲੀ ਦਾ ॥॥