ਹੇਠ ਬੋਹੜ ਦੇ ਖੜ ਕੇ ਰਤਨੋ ਨੇ ਵਾਜਾਂ ਮਾਰੀਆਂ
ਯਾਦ ਜੋਗੀ ਨੂੰ ਕਰਕੇ ਰਤਨੋ ਨੇ ਵਾਜਾਂ ਮਾਰੀਆਂ
ਕਿੱਥੇ ਗਿਆ ਮੇਰਾ ਪੌਣਾਹਾਰੀ ਕਿੱਥੇ ਗਿਆ ਮੇਰਾ ਦੁੱਧਾਧਾਰੀ
ਗਿਆ ਮੇਰੇ ਨਾਲ ਲੜ ਕੇ ਰਤਨੋ ਨੇ ਵਾਜਾਂ ਮਾਰੀਆਂ
ਹੇਠ ਬੋਹੜ ਦੇ ਖੜ ਕੇ ਰਤਨੋ ਨੇ ਵਾਜਾਂ ਮਾਰੀਆਂ
ਚਲਾ ਗਿਆ ਤੇਰਾ ਦੁੱਧਾਧਾਰੀ ਉੱਡ ਗਿਆ ਤੇਰਾ ਪੌਣਾਹਾਰੀ
ਮੋਰਾਂ ਉੱਤੇ ਚੜ੍ਹਕੇ ਰਤਨੋ ਨੇ ਵਾਜਾਂ ਮਾਰੀਆਂ
ਹੇਠ ਬੋਹੜ ਦੇ ਖੜ ਕੇ ਰਤਨੋ ਨੇ ਵਾਜਾਂ ਮਾਰੀਆਂ
ਕਿੱਥੇ ਗਿਆ ਮੇਰਾ ਸਿੰਗੀਆਂ ਵਾਲਾ, ਕਿੱਥੇ ਗਿਆ ਮੇਰਾ ਮੁੰਦਰਾਂ ਵਾਲਾ ,
ਗਿਆ ਮੇਰੇ ਨਾਲ ਲੜ ਕੇ ਰਤਨੋ ਨੇ ਵਾਜਾਂ ਮਾਰੀਆਂ,
ਹੇਠ ਬੋਹੜ ਦੇ ਖੜ ਕੇ ਰਤਨੋ ਨੇ ਵਾਜਾਂ ਮਾਰੀਆਂ ,
ਕਿੱਥੇ ਗਿਆ ਮੇਰਾ ਚਿਮਟੇ ਵਾਲਾ, ਕਿੱਥੇ ਗਿਆ ਮੇਰਾ ਧੂਣੇ ਵਾਲਾ ,
ਗਿਆ ਮੇਰੇ ਨਾਲ ਲੜ ਕੇ ਰਤਨੋ ਨੇ ਵਾਜਾਂ ਮਾਰੀਆਂ,
ਹੇਠ ਬੋਹੜ ਦੇ ਖੜ ਕੇ ਰਤਨੋ ਨੇ ਵਾਜਾਂ ਮਾਰੀਆਂ
ਕਿੱਥੇ ਗਿਆ ਮੇਰਾ ਗਊਂਆਂ ਵਾਲਾ ,ਕਿੱਥੇ ਗਿਆ ਮੇਰਾ ਪਊਂਆਂ ਵਾਲਾ
ਗਿਆ ਮੇਰੇ ਨਾਲ ਲੜ ਕੇ ਰਤਨੋ ਨੇ ਵਾਜਾਂ ਮਾਰੀਆਂ,
ਹੇਠ ਬੋਹੜ ਦੇ ਖੜ ਕੇ ਰਤਨੋ ਨੇ ਵਾਜਾਂ ਮਾਰੀਆਂ ,
ਚਲਾ ਗਿਆ ਤੇਰਾ ਦੁੱਧਾਧਾਰੀ ਉੱਡ ਗਿਆ ਤੇਰਾ ਪੌਣਾਹਾਰੀ,
ਮੋਰਾਂ ਉੱਤੇ ਚੜ੍ਹਕੇ ਰਤਨੋ ਨੇ ਵਾਜਾਂ ਮਾਰੀਆਂ ,