ਤੇਰਾ ਲੱਖ ਲੱਖ ਸ਼ੁੱਕਰ ਮਨਾਂਦੇ ਆਂ, ਤੇਰਾ ਹੀ ਦਿੱਤਾ ਖਾਂਦੇ ਆਂ ।
ਤੂੰ ਜਦ ਵੀ ਬੁਲਾਉਂਦੀ ਏ ਮਈਆ ,ਅਸੀਂ ਦੌੜੇ ਦੌੜੇ ਆਂਦੇ ਆਂ ॥
ਤੇਰਾ ਇੱਕ ਇਸ਼ਾਰਾ ਮਾਈਏ ਨੀ, ਮੁਰਦੇ ਵਿਚ ਜੀਵਨ ਪਾ ਦੇਵੇ ।
ਤੇਰੀ ਕਿਰਪਾ ਦੇ ਨਾਲ ਅੰਮੀਏ ਨੀ, ਗੂੰਗਾ ਵੀ ਵੇਦ ਸੁਣਾ ਦੇਵੇ ।
ਤੂੰ ਮਨ ਮਰਜ਼ੀ ਦੀ ਮਲਿਕ ਏ ,ਅਸੀਂ ਤੇਰਾ ਹੁਕਮ ਵਜਾਂਦੇ ਆਂ ॥
ਅਸੀਂ ਦਵਾਰ ਤੇਰੇ ਦੇ ਮੰਗਤੇ ਆਂ, ਸੇਵਕ ਹਾਂ ਸੇਵਾਦਾਰਾਂ ਦੇ ।
ਤੇਰੀ ਜੂਠਨ ਤੇ ਹੀ ਪਲਦੇ ਹਾਂ, ਭੁੱਖੇ ਹਾਂ ਤੇਰੇ ਪਿਆਰਾਂ ਦੇ ।
ਅਸੀਂ ਦਵਾਰ ਤੇਰਾ ਮਾਂ ਛੱਡਣਾ ਨਹੀਂ ,ਤੈਨੂੰ ਪਤਾ ਅਸੀਂ ਤੇਰੇ ਦੀਵਾਨੇ ਆਂ ॥
ਤੇਰੇ ਦਰਸ਼ਨ ਦੀ ਆਸ ਚ ਮਾਂ, ਅਸੀਂ ਜਨਮਾਂ ਤੋਂ ਸੁੱਤੇ ਵੀ ਨਹੀਂ ।
ਜਿੰਨੇ ਵਫ਼ਾਦਾਰ ਅਸੀਂ ਤੇਰੇ ਹਾਂ, ਉੰਨੇ ਵਫ਼ਾਦਾਰ ਕੁੱਤੇ ਵੀ ਨਹੀਂ ।
ਜਦੋਂ ਸਾਰੀ ਦੁਨੀਆਂ ਸੌਂਦੀਂ ਏ ,ਅਸੀਂ ਤੇਰੀਆਂ ਭੇਟਾਂ ਗਾਂਦੇ ਆਂ ॥
ਮੈਂ ਤੇ ਮੇਰਾ ਪਰਿਵਾਰ ਨੀ ਮਾਂ, ਤੇਰਾ ਜਨਮਾ ਦਾ ਕਰਜ਼ਾਈ ਏ ।
ਸਾਡੀ ਮਾਨ ਸ਼ਾਨ ਸੰਮਾਨ ਨੀ ਮਾਂ, ਸਾਡੀ ਤੇਰੇ ਨਾਲ ਵਡਿਆਈ ਏ ।