ਕਰਮਾਂ, ਵਾਲੇ ਦਰਸ਼ਨ ਕਰਦੇ, ਕੰਜ਼ਕਾਂ, ਦੇ ਵਿੱਚ ਵੱਸਦੀ ਮਾਂ
ਜੇਹੜੇ, ਨਾਮ ਮਈਆ ਦਾ ਜੱਪਦੇ, ਚਰਨਾਂ ਦੇ ਨਾਲ ਲਾਉਂਦੀ ਮਾਂ
ਕਰਮਾਂ, ਵਾਲੇ ਦਰਸ਼ਨ ਕਰਦੇ,
^
ਏਹ ਗੱਲ ਕੋਈ ਨਾ, ਜਾਣੇ ਮਈਆ, “ਕੀ ਕੀ ਖ਼ੇਡ ਰਚਾਏ” l
ਜਾਣਦਿਆਂ ਜੋ, ਖੇਲ੍ਹ ਨੇ ਇਸਦੇ, “ਓਹ ਭਵਜਲ ਤਰ ਜਾਏ”
ਏਥੇ, ਭਗਤ ਧਿਆਨੂੰ, ਵਰਗਿਆਂ ਦੇ ਏਹ, ਰਾਹ ਪਈ ਤੱਕਦੀ ਮਾਂ,
ਕਰਮਾਂ, ਵਾਲੇ ਦਰਸ਼ਨ ਕਰਦੇ,
^
ਸੱਚੇ ਮਨ ਨਾਲ, ਸੁਬਹ ਸ਼ਾਮ ਜੋ, “ਮਾਂ ਦਾ ਸਿਮਰਨ ਕਰਦੇ” l
ਵੰਨ ਸਵੰਨੀਆਂ, ਦਾਤਾਂ ਦੇ ਨਾਲ, “ਝੋਲੀਆਂ ਦਰ ਤੋਂ ਭਰਦੇ”
ਜੇਹੜੇ, ਸੀਸ ਨਿਵਾਉਂਦੇ ਸਿਰ ਤੇ, ਹੱਥ, ਮੇਹਰਾਂ ਦਾ ਰੱਖਦੀ ਮਾਂ,
ਕਰਮਾਂ, ਵਾਲੇ ਦਰਸ਼ਨ ਕਰਦੇ,
^
ਰਿੱਧੀਆਂ ਸਿੱਧੀਆਂ, ਦੀ ਮਾਂ ਮਾਲਿਕ, “ਦਰ ਤੇ ਦਾਤਾਂ ਵੰਡੇ” l
ਓਹ ਦਰ ਉੱਤੇ, ਆਉਂਦੇ ਮਾਂ ਦੇ, “ਭਾਗ ਜਿਹਨਾਂ ਦੇ ਚੰਗੇ”
ਜੇਹੜੇ, ਚੜ੍ਹ ਕੇ ਚੜ੍ਹਾਈਆਂ ਆਉਂਦੇ, ਓਹਨੂੰ, ਕੋਲ ਬਿਠਾਉਂਦੀ ਮਾਂ,
ਕਰਮਾਂ, ਵਾਲੇ ਦਰਸ਼ਨ ਕਰਦੇ,
^
ਕੰਜ਼ਕਾਂ ਪੂਜਣ, ਕਰਦੇ ਜੇਹੜੇ, “ਥੋੜ ਕੋਈ ਨਾ ਆਵੇ” l
ਹੋ ਬਾਕੇ ਨੂਰ ਦੇ, ਵਾਂਗੂ ਓਹੋ, “ਨੂਰੋ ਨੂਰ ਹੋ ਜਾਵੇ”
ਭਗਤ ਨੂਰ, ਜੇਹੇ ਦੇ ਆਪਣੇ, ਸਿਰ ਤੇ, ਹੱਥ ਏਹ ਰੱਖਦੀ ਮਾਂ,
ਕਰਮਾਂ, ਵਾਲੇ ਦਰਸ਼ਨ ਕਰਦੇ,
भजन लिरिक्स
दुर्गा मैया भजन लिरिक्स