ਜੈ ਜੈ ਬੋਲ ਕੇ, ਦਿਲਾਂ ਦੀ ਕੁੰਡੀ ਖੋਲ੍ਹ* ਕੇ,
ਮਾਂ ਭਗਤ, ਮੁਰਾਦਾਂ ਮੰਗਦੇ,
*ਹੋ ਦਾਤੀ, ਮੰਦਿਰਾਂ ਦੇ, ਬੂਹੇ ਬੈਠੀ ਖੋਲ੍ਹ ਕੇ,
ਮਾਂ ਭਗਤ, ਮੁਰਾਦਾਂ ਮੰਗਦੇ,
ਮਾਂ ਭਗਤ, ਮੁਰਾਦਾਂ ਮੰਗਦੇ ll
ਵੰਡੇ ਭੈਣਾਂ ਨੂੰ, ਭਰਾਵਾਂ ਦੀਆਂ ਜੋੜੀਆਂ,
ਮਾਵਾਂ ਨੂੰ ਹੈ, ਲਾਲ ਵੰਡਦੀ,
ਮਾਂ ਟੁੱਟਿਆਂ ਨੂੰ, ਚਰਣੀ ਲਾਵੇ,
“ਤੇ ਸੁੱਚੀ ਤਕਸੀਰ ਵੰਡਦੀ” ll
ਏਹਦੇ ਚਰਨਾਂ ‘ਚ, ਜੈ ਹੋ lll, ਝੁੱਕਦੇ ਨੇ ਆਣ ਕੇ,
ਕੀ ਰਾਜੇ ਅਤੇ, ਕੀ ਮੰਗਤੇ,
ਹੋ ਦਾਤੀ, ਮੰਦਿਰਾਂ ਦੇ, ਬੂਹੇ ਬੈਠੀ ਖੋਲ੍ਹ ਕੇ,
ਮਾਂ ਭਗਤ, ਮੁਰਾਦਾਂ ਮੰਗਦੇ*,
ਮਾਂ ਭਗਤ, ਮੁਰਾਦਾਂ ਮੰਗਦੇ ll
ਜਿਹੜਾ ਸੱਚੇ ਦਿਲੋਂ, ਦਰ ਉੱਤੇ ਆਂਵਦਾ,
ਨਾ ਥੋੜ ਓਹਨੂੰ, ਕਦੇ ਆਂਵਦੀ,
ਮੁੱਕ ਜਾਣ ਸਾਰੇ, ਦੁੱਖ ਤੇ ਕਲੇਸ਼,
“ਤੇ ਕੱਟੀ ਹੈ, ਚੌਰਾਸੀ ਜਾਂਵਦੀ” ll
ਜਾਈਏ ਚਰਨਾਂ ਤੋਂ, ਜੈ ਹੋ lll, ਵਾਰੇ ਸਰਕਾਰ ਦੇ,
ਜੋ ਦੁੱਖ ਕੱਟੇ, ਸੁੱਖ ਵੰਡਦੇ,
ਹੋ ਦਾਤੀ, ਮੰਦਿਰਾਂ ਦੇ, ਬੂਹੇ ਬੈਠੀ ਖੋਲ੍ਹ ਕੇ,
ਮਾਂ ਭਗਤ, ਮੁਰਾਦਾਂ ਮੰਗਦੇ*,
ਮਾਂ ਭਗਤ, ਮੁਰਾਦਾਂ ਮੰਗਦੇ ll
ਮੂੰਹੋਂ ਲੋਭ ਤੇ, ਹੰਕਾਰ ਦਿਲੋਂ ਕੱਢ ਕੇ,
ਤੂੰ ਬਹਿ ਜਾ ਹੋ ਕੇ, ਦਾਤੀ ਦਰ ਦਾ,
ਜੇਹੜਾ ਜੱਪਦਾ ਹੈ, ਨਾਮ ਸ਼ੇਰਾਂਵਾਲੀ ਦਾ,
“ਓਹ ਪ੍ਰਾਣੀ, ਭਵਜਲੋਂ ਤਰਦਾ” ll
ਲੱਖਾਂ ਪਾਪੀ, ਜੈ ਹੋ lll, ਮਾਂ ਦੇ ਦਰ, ਤਰ ਗਏ,
ਜੋ ਦਰ ਆਉਂਦੇ, ਪਾਰ ਲੰਘਦੇ,
ਹੋ ਦਾਤੀ, ਮੰਦਿਰਾਂ ਦੇ, ਬੂਹੇ ਬੈਠੀ ਖੋਲ੍ਹ ਕੇ,
ਮਾਂ ਭਗਤ, ਮੁਰਾਦਾਂ ਮੰਗਦੇ*,
ਮਾਂ ਭਗਤ, ਮੁਰਾਦਾਂ ਮੰਗਦੇ llll
Bhajan Lyrics दुर्गा भजन
Bhajan Lyrics