ਧੁਨ- ਮੈਂ ਵਾਰੇ ਜਾਵਾਂ Bhajan Lyrics
ਮਾਂ ਨੈਣਾਂ ਦੇਵੀ,
ਭਗਤਾਂ ਪਿਆਰਿਆਂ ਦੀ ਮੰਨੇ llll
ਨੈਣਾਂ ਗੁੱਜਰ ਜਦ, ਗਊਆਂ ਚਾਰੇ l
ਆਣ ਮਈਆ ਨੇ, ਦਿੱਤੇ ਦੀਦਾਰੇ l
ਲਿੱਖੇ, ਸੁਨਹਿਰੀ ਪੰਨੇ,
ਮਾਂ ਨੈਣਾਂ ਦੇਵੀ,,
ਸ਼ੰਭੂ ਭਗਤ ਜੇਹੇ, ਲੱਖਾਂ ਤਾਰੇ l
ਜੋ ਵੀ ਚੱਲ ਕੇ, ਆਉਣ ਦਵਾਰੇ l
ਲਾਉਂਦੀ, ਬੇੜੇ ਬੰਨ੍ਹੇ,
ਮਾਂ ਨੈਣਾਂ ਦੇਵੀ,,
ਦਰ ਮਈਆ ਦੇ, ਝੂਲਣ ਝੰਡੇ l
ਮਿੱਠੀਆਂ ਮੁਰਾਦਾਂ, ਸਭ ਨੂੰ ਵੰਡੇ l
ਮਾਣ, ਪਾਪੀ ਦਾ ਭੰਨੇ,
ਮਾਂ ਨੈਣਾਂ ਦੇਵੀ,,
ਜਿਉਣੇ ਮੌੜ੍ਹ ਨੇ, ਛੱਤਰ ਚੜ੍ਹਾਇਆ l
ਆਣ ਪੁਲਿਸ ਨੇ, ਘੇਰਾ ਪਾਇਆ l
ਸਾਧੂ ਦਾ ਉਸ, ਭੇਸ ਬਣਾਇਆ l
ਚਮਤਕਾਰ ਸੀ, ਮਾਂ ਦਿਖਲਾਇਆ l
ਕਰਤੇ, ਪੁਲਸੀਏ ਬੰਨ੍ਹੇ,
ਮਾਂ ਨੈਣਾਂ ਦੇਵੀ,,
ਚਾਹਲ ਚੜ੍ਹਾਈਆਂ, ਚੜ੍ਹਦਾ ਜਾਵੇ l
ਜੈ ਮਾਤਾ ਦੀ, ਕਰਦਾ ਜਾਵੇ l
ਮਾਂ, ਲਾਅ ਦੂ ਬੇੜੀ ਬੰਨ੍ਹੇ,
ਮਾਂ ਨੈਣਾਂ ਦੇਵੀ,,
भजन Lyrics तर्ज –