ਕੱਤ ਪ੍ਰੀਤਾਂ ਨਾਲ ਚਰਖਾ ਸਿਮਰਨ ਦਾ
ਧੀਏ ਚਰਖਾ ਸਿਮਰਨ ਦਾ, ਭੈਣੇ ਚਰਖਾ ਸਿਮਰਨ ਦਾ
ਵੱਡੇ ਭਾਗਾਂ ਨਾਲ ਹੈ ਮਿਲਿਆ ਹੀਰੇ ਮੋਤੀਆਂ ਨਾਲ ਹੈ ਜੜਿਆ
ਚੜ੍ਹੀ ਜਵਾਨੀ ਸਿਰ ਤੇ ਤੇਰੇ ਨਹੀ ਤੰਦ ਸਿਮਰਨ ਦਾ ਤੂੰ ਫੜਿਆ
ਸੁੱਤੀ ਪਈ ਗਫ਼ਲਤ ਦੀ ਨੀਂਦੇ ਸਿਰ ਤੇ ਸੂਰਜ ਚੜ੍ਹਿਆ
ਚਰਖਾ ਸਿਮਰਨ ਦਾ…
ਕੁਝ ਸਹੇਲੀਆਂ ਤੇਰੀਆਂ ਨੇ ਕੱਤ-ਕੱਤ ਢੇਰ ਲਗਾਇਆ
ਕੱਤ-ਕੱਤ ਕੇ ਸਿਮਰਨ ਦੇ ਤੰਦ ਨੂੰ ਧਿਆਨ ਦੀ ਅੱਟੀ ਬਣਾਇਆ
ਸੁੱਤੀ ਦੀ ਤੂੰ ਸੁੱਤੀ ਰਹੀਓਂ ਸੁੱਤੀ ਨੂੰ ਦਿਨ ਚੜ੍ਹ ਆਇਆ
ਚਰਖਾ ਸਿਮਰਨ ਦਾ…
ਹੱਟੀ ਦਿੱਤੀ ਸਤਿਗੁਰੂ ਤਾਈਂ ਨਾਮ ਦਾ ਚੀਰੂ ਬਣਾਇਆ
ਰਹਿ ਗਈਓਂ ਸੁੱਤੀ ਦੀ ਸੁੱਤੀ ਨਹੀਂ ਨੇ ਖੇਹ ਵਿਚ ਪਾਇਆ
ਕੀ ਮੁੱਖ ਲੈ ਕੇ ਜਾਵੇਗੀ ਜਦ ਲਾੜਾ ਮੌਤ ਦਾ ਆਇਆ
ਚਰਖਾ ਸਿਮਰਨ ਦਾ…
ਤੜਕੇ ਸਾਰ ਉੱਠ ਤੂੰ ਕੁੜੀਏ ਸਿਮਰਨ ਦੀ ਮਾਹਲ ਬਣਾ ਲੈ
ਪੂਰੇ ਗੁਰੂ ਤੋਂ ਨਾਮ ਤੂੰ ਲੈਕੇ ਮਨ ਦੇ ਤੱਕਲੇ ਪਾ ਲੈ
ਅੰਤ ਵੇਲੇ ਏਹੀ ਕੱਮ ਆਉਂਦਾ ਬਾਕੀ ਸਭ ਲੁੱਟ ਜਾਂਦਾ
ਚਰਖਾ ਸਿਮਰਨ ਦਾ…
ਉੱਠ ਪਕੜ ਧੀਰਜ ਦੀ ਪੂਣੀ ਸੰਤੋਖ ਦੀ ਛੱਲੀ ਬਣਾ ਲੈ
ਸੰਤੋਖ ਦੀ ਛੱਲੀ ਅਟੇਰ-ਅਟੇਰ ਕੇ ਧਿਆਨ ਦੀ ਅੱਟੀ ਬਣਾ ਲੈ
ਅੱਟੀ ਦੇ ਕੇ ਸਤਿਗੁਰੂ ਤਾਈਂ ਨਾਮ ਦਾ ਚੀਰ ਬਣਾ ਲੈ
ਚਰਖਾ ਸਿਮਰਨ ਦਾ…
ਰੂਹ ਪਰ ਸੁਣੀ ਜਦੋਂ ਚਰਖੇ ਦੀ ਮਸਤੀ ਤੈਨੂੰ ਆਊ
ਮਸਤੀ ਮਸਤੀ ਮਸਤੀ ਵਿਚ ਹੀ ਪਿਆਰਾ ਨਜ਼ਰੀ ਆਊ
ਕੁੱਲ ਮਲਿਕ ਦੀ ਪੁੱਤਰੀ ਹੈ ਤੂੰ ਇਹ ਤੈਨੂੰ ਸਮਝਾਊਂ
ਚਰਖਾ ਸਿਮਰਨ ਦਾ…
ਗੁਰੂ ਕਹੇ ਕੱਤ ਲੈ ਕੁੜੀਏ ਕੱਤ-ਕੱਤ ਢੇਰ ਲਗਾ ਲੈ
ਬਿਨਾ ਗੁਰੂ ਔਰ ਨਾਮ ਦੇ ਇਹ ਅਜਾਈਂ ਜਾਵੇ
ਦੁੱਖ-ਸੁੱਖ ਸਾਰੇ ਖਤਮ ਹੋ ਜਾਵਣ ਜਦ ਸਤਿਗੁਰ ਗਲ ਲਾਵੇ