ਲਗਨ ਲਗੀ ਆ ਤੇਰੇ ਨਾਮ ਦੀ ਮਈਆਂ ਜੀ ਮੈਨੂੰ ਲਗਨ ਲਗੀ ਆ भजन लिरिक्स

ਲਗਨ ਲਗੀ ਆ, ਲਗਨ ਲਗੀ ਆ
ਲਗਨ ਲਗੀ ਆ ਤੇਰੇ ਨਾਮ ਦੀ ਮਈਆਂ ਜੀ ਮੈਨੂੰ ਲਗਨ ਲਗੀ ਆ

ਅੰਬੇ ਭੋਲੀ ਮਈਆ ਦਾ ਸਰੂਰ ਮੈਨੂੰ ਚੜ੍ਹਿਆ
ਵਸ ਗਈ ਮਾਂ ਰੋਮ ਰੋਮ ਇੱਕੋ ਪੱਲਾ ਫੜਿਆ
ਹੋ ਗਈ ਮੈਂ ਸ਼ੇਰਾਂ ਵਾਲੀ ਮਾਂ ਦੀ,
ਮਈਆਂ ਜੀ ਮੈਨੂੰ ਲਗਨ ਲਗੀ ਆ

ਚਰਨਾਂ ਚ ਰਹਿਣਾ ਸਦਾ ਦਾਸੀ ਆਂ ਮੈਂ ਦਾਤੀਏ
ਤਾਂਘ ਲੱਗੀ ਰਹਿੰਦੀ ਤੇਰੀ ਪਿਆਸੀ ਆ ਮੈਂ ਦਾਤੀਏ
ਭਵਨਾਂ ਦੀ ਠੰਡੀ ਮਿੱਠੀ ਛਾਂ ਦੀ,
ਮਈਆਂ ਜੀ ਮੈਨੂੰ ਲਗਨ ਲਗੀ ਆ

ਧਿਆਨੂੰ ਵਾਂਗੂ ਹੁਣ ਮੈਂ ਤੇਰਾ ਦਰ ਨਹੀਓਂ ਛੱਡਣਾ
ਨਿਮਾਣੀ ਤੇਰੇ ਪਿਆਰ ਦੀ ਮੈਂ ਐਈਂਓਂ ਪੱਲਾ ਅੱਡਣਾ
ਮੈਂਨੂੰ ਮਾਂ ਉਡੀਕ ਤੇਰੇ ਨਾਮ ਦੀ,
ਮਈਆਂ ਜੀ ਮੈਨੂੰ ਲਗਨ ਲਗੀ ਆ

ਮਈਆ ਜੀ ਦੇ ਨਾਮ ਦਾ ਰੰਗ ਮੈਨੂੰ ਚੜਿਆ
ਦਰ ਤੇਰੇ ਆ ਕੇ ਮਈਆ ਲੜ੍ਹ ਤੇਰਾ ਫੜਿਆ
ਮੈਨੂੰ ਆਂ ਲੋੜ ਤੇਰੇ ਨਾਮ ਦੀ,

Leave a Reply