ਜੋਗੀਆ ਸੁਨਹਿਰੀ ਜਟਾਂ ਵਾਲਿਆਂ ਜੱਗ ਵਿਚ ਉੱਚਾ ਤੇਰਾ ਨਾਂ

ਜੋਗੀਆ ਸੁਨਹਿਰੀ ਜਟਾਂ ਵਾਲਿਆਂ
ਜੱਗ ਵਿਚ ਉੱਚਾ ਤੇਰਾ ਨਾਂ
ਸ਼ਾਹਤਲਾਈਆਂ ਨੂੰ ਹੈ ਭਾਗ ਲੱਗ ਗਏ
ਅੱਕੜੇ ਸੀ ਜਿਹੜੀ ਤੇਰੀ ਥਾਂ
ਜੋਗੀਆ ਸੁਨਹਿਰੀ ਜਟਾਂ ਵਾਲਿਆਂ

ਸੋਹਣੇ ਸੋਹਣੇ ਝੰਡੇ ਲੈਂਦੇ ,ਹਵਾ ਚ ਹੁਲਾਰੇ ਜੀ ॥
ਦੂਰ ਦੂਰ ਤੱਕ ਜੀਹਦੇ ,ਪੈਂਦੇ ਲਿਸ਼ਕਾਰੇ ਜੀ ॥
ਚੰਨ ਵਾਂਗੂ ਗੁਫਾ ਤੇਰੀ ਸਜਦੀ ॥
ਭਗਤਾਂ ਤੇ ਕਰ ਠੰਡੀ ਛਾਂ
ਜੋਗੀਆ ਸੁਨਹਿਰੀ ਜਟਾਂ ਵਾਲਿਆਂ

ਢੋਲ ਤੇ ਨਗਾੜ੍ਹੇ ਰਹਿੰਦੇ ,ਹਰ ਦਮ ਵੱਜਦੇ॥
ਭਗਤ ਪਿਆਰੇ ਤੇਰੇ ,ਸ਼ੇਰਾਂ ਵਾਂਗੂ ਗੱਜਦੇ ॥
ਦਿਲ ਵਾਲਾ ਹਾਲ ਮੇਰਾ ਸੁਣਕੇ ॥
ਚਰਨਾਂ ਦੇ ਵਿਚ ਦੇ ਦੇ ਥਾਂ
ਜੋਗੀਆ ਸੁਨਹਿਰੀ ਜਟਾਂ ਵਾਲਿਆਂ॥

ਚੇਤ ਦੇ ਮਹੀਨੇ ਮੇਲਾ ,ਲਗਦਾ ਹੈ ਭਾਰੀ ਜੀ ॥
ਬੋਹੜਾਂ ਹੇਠ ਬਹਿਕੇ ਜੋਗੀ ,ਦੁਨੀਆਂ ਹੈ ਤਾਰੀ ਜੀ ॥
ਮੋਰ ਦੀ ਸਵਾਰੀ ਤੇਰੀ ਸੱਜਦੀ ॥
ਸ਼ੇਸ਼ਨਾਗ ਕੀਤੀ ਤੈਨੂੰ ਛਾਂ,
ਜੋਗੀਆ ਸੁਨਹਿਰੀ ਜਟਾਂ ਵਾਲਿਆਂ॥

ਦਿਲਬਾਗ ਵਾਲੀਆ ਵੀ ,ਗੁਣ ਤੇਰੇ ਗਾਂਦਾ ਏ ॥
ਬੰਗਿਆਂ ਦਾ ਟੋਨੀ ਤੇਰੇ ,ਨਾਮ ਨੂੰ ਧਿਆਂਦਾ ਏ॥
ਮੇਹਰਾਂ ਵਾਲਾ ਹੱਥ ਸਿਰ ਰੱਖਦੇ ॥
ਕਰ ਪੂਰੇ ਮੇਰੇ ਅਰਮਾਨ,
ਜੋਗੀਆ ਸੁਨਹਿਰੀ ਜਟਾਂ ਵਾਲਿਆਂ

 

Leave a Comment