ਤੇਰੇ ਚਰਣੀ ਪਾਏ ਫੇਰੇ, ਦੁੱਖ ਕੱਟੇ ਗਏ ਮੇਰੇ
ਬਾਬਾ ਤੇਰੇ ਕਰਕੇ, ਅੱਜ ਰੌਣਕਾਂ ਨੇ ਵੇਹੜੇ…
ਜੋੜੀਆਂ ਜਦੋਂ ਤੋਂ ਤੇਰੀ ਤਾਰ ਨਾਲ ਤਾਰਾਂ ਨੇ
ਮੇਰੇ ਵੇਹੜੇ ਵਿਚ ਛਾਈਆਂ ਬਾਬਾ ਅੱਜ ਗੁਲਜ਼ਾਰਾਂ ਨੇ
ਕੀਤੀ ਨਿਗਾਹ ਤੂੰ ਸਵੱਲੀ ਮੈਨੂੰ ਦਿੱਤੀ ਏ ਤਸੱਲੀ
ਮੇਰੇ ਦੁੱਖ ਹਰਕੇ, ਅੱਜ ਰੌਣਕਾਂ ਨੇ ਵੇਹੜੇ…
ਰੱਖੀ ਸਦਾ ਮਾਣ ਬਾਬਾ ਦੁਖੀਆਂ ਗਰੀਬਾਂ ਦਾ
ਮੇਰੇ ਵਾਂਗੂ ਖੋਲੀ ਤਾਲਾ ਸਭ ਦੇ ਨਸੀਬਾਂ ਦਾ
ਤੇਰਾ ਆਸਰਾ ਟਿਕਾਇਆ, ਕੱਖੋਂ ਲੱਖ ਤੂੰ ਬਣਾਇਆ
ਹੱਥ ਸਿਰ ਧਰਕੇ, ਅੱਜ ਰੌਣਕਾਂ ਨੇ ਵੇਹੜੇ…
ਨਦੀ ਦੇ ਕਿਨਾਰੇ ਖੜੀ ਮੈਂ ਤਾਂ ਸੁੱਖਾ ਰੁੱਖ ਸੀ
ਮੇਹਰ ਤੁਸੀਂ ਕੀਤੀ ਮੇਰੇ ਘਰੇ ਦੁੱਧ ਪੁੱਤ ਦੀ
ਤੇਰਾ ਨਾਮ ਧਿਆਵਾਂ, ਤੇਰੀ ਜੋਤ ਮੈਂ ਜਗਾਵਾਂ
ਨਿੱਤ ਉੱਠ ਤੜਕੇ, ਅੱਜ ਰੌਣਕਾਂ ਨੇ ਵੇਹੜੇ…
ਅਸ਼ਵਨੀ ਮੁਕੰਦ ਵਾਂਗੂ ਸੱਚ ਇਹ ਕਹਾਣੀ ਜੀ
ਦਿਲ ਦੀਆ ਜਾਣੋ ਤੁਸੀਂ ਦਿਲ ਵਾਲੀ ਜਾਣੀ ਜੀ
ਆਖੇ ਮਦਨ ਆਨੰਦ, ਜੋਗੀ ਰਹਿਮਤ ਦੀ ਪੰਡ