ਏ ਦਾਅਵੇ ਵਾਅਦੇ ਸਭ ਬੰਦਿਆ, ਇਕ ਪਲ ਵਿਚ ਹੋਂਦ ਮਿਟਾ ਜਾਂਦੇ,

ਪੱਤੇ ਪੱਤੇ ਡਾਲੀ ਡਾਲੀ ਚ ਭਗਵਾਨ ਵੱਸਦੇ ,
ਅਸਾਂ ਪਾਪੀਆਂ ਦੇ ਮਨ ਚ ਨਾ ਰਾਮ ਵੱਸਦੇ,

ਜੋ ਫੁੱਲ ਸਵੇਰੇ ਖਿੜਦੇ ਨੇ, ਸਭ ਸ਼ਾਮਾਂ ਨੂੰ ਮੁਰਝਾ ਜਾਂਦੇ,
ਏ ਦਾਅਵੇ ਵਾਅਦੇ ਸਭ ਬੰਦਿਆ, ਇਕ ਪਲ ਵਿਚ ਹੋਂਦ ਮਿਟਾ ਜਾਂਦੇ,
ਪਾਪੀ ਰੋਂਦੇ ਤੇ ਧਰਮੀ ਰਹਿੰਦੇ, ਸਦਾ ਹੱਸਦੇ॥
ਪੱਤੇ ਪੱਤੇ ਡਾਲੀ ਡਾਲੀ ਚ ਭਗਵਾਨ ਵੱਸਦੇ ,

ਅੱਜ ਮਿੱਟੀ ਪੈਰਾਂ ਥੱਲੇ ਹੈ, ਕਲ ਮਿੱਟੀ ਹੇਠਾਂ ਤੂੰ ਹੋਣਾ,
ਜਦ ਪਤਾ ਹੈ ਸਭ ਨੇ ਮੁੱਕ ਜਾਣਾ, ਫਿਰ ਕਾਹਦੇ ਲਈ ਰੋਣਾ ਧੋਣਾ,
ਰਾਜੇ ਰਾਣੇ ਨਾ ਰਹੇ ਸਦਾ, ਐਥੇ ਵੱਸਦੇ॥
ਪੱਤੇ ਪੱਤੇ ਡਾਲੀ ਡਾਲੀ ਚ ਭਗਵਾਨ ਵੱਸਦੇ ,

ਸੁਣ ਬੰਦਿਆ ਜੇ ਮੰਜ਼ਿਲ ਪਾਉਣੀ ਹੈ, ਤਾਂ ਲੱਗ ਜਾ ਗੁਰਾਂ ਦੇ ਤੂੰ ਚਰਣੀ,
ਤੇਰੇ ਕਸ਼ਟ ਰੋਗ ਸਭ ਮੁੱਕਣਗੇ, ਤੇ ਮੁੱਕ ਜਾਊ ਕਰਨੀ ਭਰਨੀ,
ਜਿਹੜੇ ਗਏ ਗੁਰਾਂ ਦੀ ਸ਼ਰਣੀ, ਉਹ ਤਾਂ ਪਾਰ ਲੰਘਦੇ॥
ਪੱਤੇ ਪੱਤੇ ਡਾਲੀ ਡਾਲੀ ਚ ਭਗਵਾਨ ਵੱਸਦੇ,

ਤੂੰ ਮੂੰਹ ਚ ਰੱਬ ਰੱਬ ਕਰਦਾ ਏ, ਕਦੀ ਧੁਰ ਅੰਦਰੋਂ ਵੀ ਕਰਿਆ ਕਰ,
ਜੋ ਬਾਣੀ ਦੇ ਵਿਚ ਲਿਖਿਆ ਹੈ, ਕਦੇ ਅਮਲ ਉਹਦੇ ਤੇ ਵੀ ਕਰਿਆ ਕਰ,
ਤਰ ਜਾਂਦੇ ਜੋ ਹਰੀ, ਗੁਣਗਾਨ ਕਰਦੇ ॥

Leave a Reply