ਅਸੀਂ ਸਾਹ ਛੱਡ ਜਾਵਾਂਗੇ ਅਸੀਂ ਸਾਹ ਛੱਡ ਜਾਵਾਂਗੇ
ਫੇਰ ਵਾਜਾਂ ਮਾਰੋਗੇ,ਅਸੀਂ ਮੁੜ ਨਹੀਂ ਆਵਾਂਗੇ
ਇਸ ਜ਼ਿੰਦਗੀ ਤੋਂ ਕੀ ਲੈਣਾ,ਨੀ ਮਾਂ,ਇਸ ਜ਼ਿੰਦਗੀ ਤੋਂ ਕੀ ਲੈਣਾ
ਦਰਸ਼ ਤੇਰਾ ਨਾ ਹੋਇਆ ਜੇ ਦਰਸ਼ ਤੇਰਾ ਨਾ ਹੋਇਆ
ਫਿਰ ਜੀ ਕੇ ਕੀ ਲੈਣਾ
ਦਰਸ਼ ਤੇਰਾ ਨਾ ਹੋਇਆ…
ਇਹ ਜਿੰਦਗੀ ਵੇ ਤੇਰੀ ਏ,ਮਾਂ,ਇਹ ਜਿੰਦਗੀ ਵੇ ਤੇਰੀ ਏ
ਓਹ ਕੱਦ ਵੇਲਾ ਆਵੇਗਾ,ਮਾਂ ਕੱਦ ਵੇਲਾ ਆਵੇਗਾ
ਨਹੀਂ ਤੇ ਮਿੱਟੀ ਦੀ ਢੇਰੀ ਏ
ਓਹ ਕੱਦ ਵੇਲਾ ਆਵੇਗਾ…
ਅਸੀਂ ਦਰ ਤੇਰੇ ਆਵਾਂਗੇ,ਮਈਆ,ਅਸੀਂ ਦਰ ਤੇਰੇ ਆਵਾਂਗੇ
ਸੌਂਹ ਆਪਣੀ ਪਾਵਾਂਗੇ, ਤੈਨੂੰ ਸੌਂਹ ਆਪਣੀ ਪਾਵਾਂਗੇ
ਤੈਨੂੰ ਆਪਣਾ ਬਣਾਵਾਂਗੇ
ਸੌਂਹ ਆਪਣੀ ਪਾਵਾਂਗੇ…
ਤੇਰੇ ਚਰਨਾਂ ਚ ਰਹਿ ਲਾਂ ਗੇ,ਮਾਂ,ਤੇਰੇ ਚਰਨਾਂ ਚ ਰਹਿ ਲਾਂ ਗੇ
ਤੂੰ ਸਾਨੂੰ ਗੈਰ ਕਹੀਂ, ਮਾਂ ਤੂੰ ਸਾਨੂੰ ਗੈਰ ਕਹੀਂ
ਅਸੀਂ ਓਹ ਵੀ ਸਹਿ ਲਾਂ ਗੇ
ਤੂੰ ਸਾਨੂੰ ਗੈਰ ਕਹੀਂ ਮਾਂ…
ਅਸੀਂ ਗੈਰਾਂ ਤੋਂ ਚੰਗੇ ਆਂ,ਨੀ ਮਾਂ,ਅਸੀਂ ਗੈਰਾਂ ਤੋਂ ਚੰਗੇ ਆਂ
ਆਪਣਾ ਬਣਾ ਲੈ ਦਾਤੀਏ,ਤੂੰ ਆਪਣਾ ਬਣਾ ਲੈ ਦਾਤੀਏ
ਅਸੀਂ ਏਹੀਓ ਤੇ ਮੰਗਦੇ ਹਾਂ
ਤੂੰ ਆਪਣਾ ਬਣਾ ਲੈ ਦਾਤੀਏ…
ਤੇਰਾ ਹੋ ਕੇ ਮੈਂ ਆਵਾਂਗਾ,ਨੀ ਮਾਂ,ਤੇਰਾ ਹੋ ਕੇ ਮੈਂ ਆਵਾਂਗਾ
ਤੂੰ ਵੀ ਤੇ ਰੋਂਵੇਗੀ, ਮਾਂ ਤੂੰ ਵੀ ਤੇ ਰੋਂਵੇਗੀ
ਜਦ ਤੈਨੂੰ ਛੱਡ ਜਾਵਾਂਗਾ
ਤੂੰ ਵੀ ਤੇ ਰੋਂਵੇਗੀ…
ਇਹ ਲਿਖ ਕੇ ਮੈਂ ਜਾਵਾਂਗਾ,ਮਾਂ ਇਹ ਲਿਖ ਕੇ ਮੈਂ ਜਾਵਾਂਗਾ
ਅਗਲੇ ਜਨਮ ਵੀ ਮਾਂ,ਓ ਅਗਲੇ ਜਨਮ ਵੀ ਮਾਂ
ਤੇਰਾ ਪੁੱਤਰ ਕਹਾਵਾਂਗਾ
ਓ ਅਗਲੇ ਜਨਮ ਵੀ ਮਾਂ…
ਇਹ ਲਿਖ ਕੇ ਮੈਂ ਜਾਵਾਂਗਾ,ਮਾਂ ਇਹ ਲਿਖ ਕੇ ਮੈਂ ਜਾਵਾਂਗਾ
ਜਨਮ ਜਨਮ ਮਾਂ ਮੈਂ,ਓ ਜਨਮ ਜਨਮ ਮਾਂ ਮੈਂ
ਤੇਰਾ ਪੁੱਤਰ ਕਹਾਵਾਂਗਾ