You are currently viewing ਧੂਣਾ ਤੇਰੇ ਹੀ ਨਾਮ ਦਾ ਲਾਇਆ, ਐਥੇ ਆਜਾ ਪੌਣਹਾਰੀਆ ॥ ਤੇਰੇ ਭਗਤਾਂ ਨੇ,,,,,,,,ਜੈ ਹੋ,

ਧੂਣਾ ਤੇਰੇ ਹੀ ਨਾਮ ਦਾ ਲਾਇਆ, ਐਥੇ ਆਜਾ ਪੌਣਹਾਰੀਆ ॥ ਤੇਰੇ ਭਗਤਾਂ ਨੇ,,,,,,,,ਜੈ ਹੋ,

ਧੂਣਾ ਤੇਰੇ ਹੀ ਨਾਮ ਦਾ ਲਾਇਆ, ਐਥੇ ਆਜਾ ਪੌਣਹਾਰੀਆ ॥
ਤੇਰੇ ਭਗਤਾਂ ਨੇ,,,,,,,,ਜੈ ਹੋ,
ਤੇਰੇ ਬੱਚਿਆਂ ਨੇ ਤੈਨੂੰ ਹੈ ਬੁਲਾਇਆ, ਐਥੇ ਆਜਾ ਪੌਣਹਾਰੀਆ,
ਧੂਣਾ ਤੇਰੇ ਹੀ ਨਾਮ ਦਾ ਲਾਇਆ, ਐਥੇ ਆਜਾ ਪੌਣਹਾਰੀਆ
ਧੂਣਾ ਤੇਰੇ ਹੀ ਨਾਮ ਦਾ ਲਾਇਆ, ਆਉਣਾ ਪੈਣਾ ਤੈਨੂੰ ਜੋਗੀਆ

ਪੌਣਾ ਚ ਆਵੋ ਪੌਣਹਾਰੀ ॥ ਉਡੀਕੇ ਤੈਨੂੰ ਸੰਗਤ ਸਾਰੀ॥
ਕਦ ਆਉਣੀ ਏ ਸਾਡੀ ਵਾਰੀ॥ ਕਿਹੜੀ ਗੱਲੋਂ ਤੂੰ..ਜੈ ਹੋ
ਕਿਹੜੀ ਗੱਲੋਂ ਤੂੰ ਏ ਸਾਨੂੰ ਤਰਸਾਇਆ, ਐਥੇ ਆਜਾ ਪੌਣਹਾਰੀਆ,
ਧੂਣਾ ਤੇਰੇ ਹੀ ਨਾਮ ਦਾ ਲਾਇਆ, ਐਥੇ ਆਜਾ ਪੌਣਹਾਰੀਆ
ਧੂਣਾ ਤੇਰੇ ਹੀ ਨਾਮ ਦਾ ਲਾਇਆ, ਆਉਣਾ ਪੈਣਾ ਤੈਨੂੰ ਜੋਗੀਆ

ਜਿਥੇ ਵੀ ਹੈ ਧੂਣਾ ਤੇਰਾ, ਜਿਸ ਘਰ ਵਿਚ ਹੈ ਧੂਣਾ ਤੇਰਾ
ਉਥੇ ਤੁਸਾਂ ਦਾ ਰਹਿੰਦਾ ਫੇਰਾ॥ ਤੇਰੇ ਬਿਨ ਨਹੀਂ ਕੋਈ ਹੈ ਮੇਰਾ ॥
ਤੇਰੇ ਲਈ ਅਸੀਂ,,,ਜੈ ਹੋ
ਤੇਰੇ ਲਈ ਅਸੀਂ ਆਸਣ ਬਚਾਇਆ, ਐਥੇ ਆਜਾ ਪੌਣਹਾਰੀਆ,
ਧੂਣਾ ਤੇਰੇ ਹੀ ਨਾਮ ਦਾ ਲਾਇਆ, ਐਥੇ ਆਜਾ ਪੌਣਹਾਰੀਆ
ਧੂਣਾ ਤੇਰੇ ਹੀ ਨਾਮ ਦਾ ਲਾਇਆ, ਆਉਣਾ ਪੈਣਾ ਤੈਨੂੰ ਜੋਗੀਆ..

ਮੋਰ ਸਵਾਰੀ ਕਰਕੇ ਆਵੋ ॥ ਝੋਲੀ ਚਿਮਟਾ ਫੜਕੇ ਆਵੋ ॥
ਸਭ ਦੀਆ ਝੋਲੀਆਂ ਭਰਕੇ ਜਾਵੋ ॥ ਤੇਰੇ ਲਈ ਅਸੀਂ,,,,ਜੈ ਹੋ
ਤੇਰੇ ਲਈ ਅਸੀਂ ਰੋਟ ਬਣਾਇਆ, ਐਥੇ ਆਜਾ ਪੌਣਹਾਰੀਆ,
ਧੂਣਾ ਤੇਰੇ ਹੀ ਨਾਮ ਦਾ ਲਾਇਆ, ਐਥੇ ਆਜਾ ਪੌਣਹਾਰੀਆ
ਧੂਣਾ ਤੇਰੇ ਹੀ ਨਾਮ ਦਾ ਲਾਇਆ, ਆਉਣਾ ਪੈਣਾ ਤੈਨੂੰ ਜੋਗੀਆ

ਹੁਣ ਤੇ ਤੈਨੂੰ ਆਉਣਾ ਪੈਣਾ॥ ਬੱਚਿਆਂ / ਭਗਤਾਂ ਤੇ ਕਰਮ ਕਮਾਉਣਾ ਪੈਣਾ,,,,
ਸਭ ਨੂੰ / ਸੰਗਤਾਂ ਨੂੰ ਦਰਸ ਦਿਖਾਉਣਾ ਪੈਣਾ,,,,ਤੇਰੇ ਰੰਗ ਵਿਚ,,,ਜੈ ਹੋ
ਤੇਰੇ ਰੰਗ ਵਿਚ ਚੋਲਾ ਹੈ ਰੰਗਾਇਆ, ਐਥੇ ਆਜਾ ਪੌਣਹਾਰੀਆ,
ਧੂਣਾ ਤੇਰੇ ਹੀ ਨਾਮ ਦਾ ਲਾਇਆ, ਐਥੇ ਆਜਾ ਪੌਣਹਾਰੀਆ
ਧੂਣਾ ਤੇਰੇ ਹੀ ਨਾਮ ਦਾ ਲਾਇਆ, ਆਉਣਾ ਪੈਣਾ ਤੈਨੂੰ ਜੋਗੀਆ

ਇਸ ਧੂਣੇ ਤੇ ਸ਼ਿਵ ਜੀ ਆਏ॥ ਪਾਰਵਤੀ ਨੂੰ ਨਾਲ ਲਿਆਏ॥
ਸ਼ਿਵਾਂ ਦੇ ਤੁਸਾਂ ਨੇ ਦਰਸ਼ਨ ਪਾਏ ॥ ਸੋਹਣੀ ਪੱਟੀ ਵਾਲੇ ਨੇ,,,ਜੈ ਹੋ
ਸੋਹਣੀ ਪੱਟੀ ਵਾਲੇ ਨੇ ਧੂਣਾ ਏਹ ਗਾਇਆ, ਐਥੇ ਆਜਾ ਪੌਣਹਾਰੀਆ,
ਧੂਣਾ ਤੇਰੇ ਹੀ ਨਾਮ ਦਾ ਲਾਇਆ, ਐਥੇ ਆਜਾ ਪੌਣਹਾਰੀਆ

Leave a Reply