ਅਸੀਂ ਉੱਡਦੇ ਆਸਰੇ ਤੇਰੇ, ਮਾਂ ਸਾਨੂੰ ਰੱਖ ਚਰਨਾਂ ਦੇ ਨੇੜੇ
ਅਸੀਂ ਉੱਡਦੇ ਆਸਰੇ ਤੇਰੇ ॥
ਅਸੀਂ ਉੱਡਦੇ ਆਸਰੇ ਤੇਰੇ,
ਭਵਨ ਤੇਰੇ ਮਾਂ ਵਿਚ ਪਹਾੜਾਂ, ਆਉਂਦੇ ਭਗਤ ਨੇ ਬੰਨ੍ਹ ਕਤਾਰਾਂ
ਪਾਉਣ ਖੁਸ਼ੀਆਂ ਆਉਣ ਮਾਂ ਜੇਹੜੇ, ਅਸੀਂ ਉੱਡਦੇ ਆਸਰੇ ਤੇਰੇ
ਅਸੀਂ ਉੱਡਦੇ ਆਸਰੇ ਤੇਰੇ,,
ਲਾਉਂਦੇ ਨੇ ਜੋ ਭਗਤ ਪਿਆਰੇ, ਗਗਨਾਂ ਤੱਕ ਮਾਂ ਜਾਣ ਜੈਕਾਰੇ
ਨਾਲੇ ਗੂੰਜਣ ਚਾਰ ਚੁਫੇਰੇ, ਮਾਂ ਸਾਨੂੰ ਰੱਖ ਚਰਨਾਂ ਦੇ ਨੇੜ੍ਹੇ
ਅਸੀਂ ਉੱਡਦੇ ਆਸਰੇ ਤੇਰੇ,,,,
ਮਾਂ ਦੀ ਮਮਤਾ ਸਭ ਨੂੰ ਮਿਲਦੀ, ਬੱਚਿਆਂ ਦੀ ਮਾਂ ਜਾਣੇ ਦਿਲ ਦੀ
ਲਾਏ ਬੰਨ੍ਹੇ ਸਭ ਦੇ ਬੇੜ੍ਹੇ, ਮਾਂ ਅਸੀਂ ਉੱਡਦੇ ਆਸਰੇ ਤੇਰੇ
ਅਸੀਂ ਉੱਡਦੇ ਆਸਰੇ ਤੇਰੇ,,,,
ਮਿੰਟੂ ਉੱਪਲ ਰਹਿਮਤਾਂ ਲੁੱਟਦਾ, ਨਾਮ ਤੇਰਾ ਲੈ ਪੈਰ ਮਾਂ ਘੁੱਟਦਾ
ਤਾਹੀਂ ਮਾਣੇ ਸੁਰਗ ਸਵੇਰੇ, ਮਾਂ ਅਸੀਂ ਉੱਡਦੇ ਆਸਰੇ ਤੇਰੇ