ਅੱਖਾਂ ਥੱਕ ਗਈਆਂ ਤੱਕ ਤੱਕ ਰਾਹ,
ਇੱਕ ਵਾਰੀ ਆਜਾ ਦਾਤੀਏ ।
ਨੀ ਮੈਨੂੰ ਤੇਰੇ ਮਿਲਣ ਦਾ ਚਾਅ,
ਇੱਕ ਵਾਰੀ ਆਜਾ ਦਾਤੀਏ ॥
ਸਾਰੀ ਸਾਰੀ ਰਾਤ ਮੈਨੂੰ ਨੀਂਦ ਨਹੀਂਓ ਆਂਦੀ ਏ,
ਇੱਕ ਤੇ ਜੁਦਾਈ ਦੂਜੇ ਯਾਦ ਸਤਾਂਦੀ ਏ ।
ਨੀ ਰੋਗ ਕਿਹੋ ਜੇਹਾ ਦਿੱਤਾ ਮੈਨੂੰ ਲਾ
ਇੱਕ ਵਾਰੀ ਆਜਾ ਦਾਤੀਏ ॥
ਪ੍ਰੇਮ ਦੀ ਜੰਜੀਰ ਪਾ ਕੇ ਤੂੰ ਤੇ ਗਈਓ ਨੱਸ ਮਾਂ,
ਹੋਵੇਗਾ ਦੀਦਾਰ ਕਿਵੇਂ ਇਹ ਵੀ ਜ਼ਰਾ ਦੱਸ ਮਾਂ ।
ਨੀ ਹਾਲ ਦਿਲ ਵਾਲਾ ਦਿੱਤਾ ਈ ਸੁਣਾ,
ਇੱਕ ਵਾਰੀ ਆਜਾ ਦਾਤੀਏ ॥
ਜਦੋਂ ਦਾ ਭਵਾਨੀ ਤੈਨੂੰ ਦਿਲ ਚ ਬਸਾਇਆ ਏ,
ਦੂਸਰਾ ਨਾ ਕੋਈ ਮੇਰੇ ਦਿਲ ਵਿਚ ਆਇਆ ਏ ।
ਹੁਣ ਖੁਸ਼ ਰੱਖ ਭਾਵੇਂ ਤੂੰ ਰਵਾ,
ਇੱਕ ਵਾਰੀ ਆਜਾ ਦਾਤੀਏ ॥
ਮੈਂ ਤੇ ਤੇਰੇ ਕੋਲੋਂ ਕੋਈ ਗੱਲ ਨਾ ਲੁਕੋਈ ਮਾਂ,
ਮੈਂ ਤਾਂ ਤੇਰਾ ਹੋਇਆ ਪਰ ਤੂੰ ਨਾ ਮੇਰੀ ਹੋਈ ਮਾਂ ।
ਓ ਮੇਰੀ ਦਾਤੀ ਬੇ-ਪ੍ਰਵਾਹ,
ਇੱਕ ਵਾਰੀ ਆਜਾ ਦਾਤੀਏ ॥
ਦਰਸ਼ੀ ਦੀ ਜਿੰਦਗੀ ਮਾਂ ਕੰਡਿਆਂ ਚ ਰੁੱਲ ਗਈ,
ਤੇਰੇ ਤੇ ਭਰੋਸਾ ਸਿਗਾ ਤੂੰ ਵੀ ਮੈਨੂੰ ਭੁੱਲ ਗਈ ।
ਆ ਕੇ ਮਾਂ ਵਾਲਾ ਫਰਜ਼ ਨਿਭਾ,