ਮੈਂ ਤਾਂ ਕੁੰਜ ਗਲੀ ਵਿਚ ਟੋਲਾਂ, ਨਾ ਮਿਲਦੇ ਮੇਰੇ ਸ਼ਾਮ ਜੀ
ਮੈਂ ਤਾਂ ਕੁੰਜ ਗਲੀ ਵਿਚ ਟੋਲਾਂ, ਨਾ ਮਿਲਦੇ ਮੇਰੇ ਰਾਮ ਜੀ
ਨਾ ਮਿਲਦੇ ਮੇਰੇ ਸ਼ਾਮ ਜੀ, ਨਾ ਮਿਲਦੇ ਮੇਰੇ ਰਾਮ ਜੀ
ਮੈਂ ਤਾਂ ਕੁੰਜ ਗਲੀ ਵਿਚ ਟੋਲਾਂ, ਨਾ ਮਿਲਦੇ ਮੇਰੇ ਸ਼ਾਮ ਜੀ
ਕੋਈ ਤਾਂ ਕਹਿੰਦੇ ਸ਼ਾਮ, ਜੰਗਲਾਂ ਚ ਮਿਲਦੇ ॥
ਜੰਗਲਾਂ ਚ ਮਿਲਦੀਆਂ ਪੱਤੀਆਂ, ਨਾ ਮਿਲਦੇ ਮੇਰੇ ਸ਼ਾਮ ਜੀ
ਮੈਂ ਤਾਂ ਕੁੰਜ ਗਲੀ ਵਿਚ ਟੋਲਾਂ, ਨਾ ਮਿਲਦੇ ਮੇਰੇ ਸ਼ਾਮ ਜੀ
ਕੋਈ ਤਾਂ ਕਹਿੰਦੇ ਸ਼ਾਮ, ਬਾਗਾਂ ਵਿਚ ਮਿਲਦੇ ॥
ਮੈਂ ਤਾਂ ਮਾਲ੍ਹਣ ਬਣਕੇ ਟੋਲਾਂ, ਨਾ ਮਿਲਦੇ ਮੇਰੇ ਸ਼ਾਮ ਜੀ
ਮੈਂ ਤਾਂ ਕੁੰਜ ਗਲੀ ਵਿਚ ਟੋਲਾਂ, ਨਾ ਮਿਲਦੇ ਮੇਰੇ ਸ਼ਾਮ ਜੀ
ਕੋਈ ਤਾਂ ਕਹਿੰਦੇ ਸ਼ਾਮ, ਮੰਦਿਰਾਂ ਚ ਮਿਲਦੇ॥
ਮੈਂ ਤਾਂ ਪੁਜਾਰੀ ਬਣਕੇ ਟੋਲਾਂ, ਨਾ ਮਿਲਦੇ ਮੇਰੇ ਸ਼ਾਮ ਜੀ
ਮੈਂ ਤਾਂ ਕੁੰਜ ਗਲੀ ਵਿਚ ਟੋਲਾਂ, ਨਾ ਮਿਲਦੇ ਮੇਰੇ ਸ਼ਾਮ ਜੀ
ਕੋਈ ਤਾਂ ਕਹਿੰਦੇ ਸ਼ਾਮ, ਫੁੱਲਾਂ ਵਿਚ ਮਿਲਦੇ ॥
ਮੈਂ ਤਾਂ ਭੰਵਰਾ ਬਣਕੇ ਟੋਲਾਂ, ਨਾ ਮਿਲਦੇ ਮੇਰੇ ਸ਼ਾਮ ਜੀ
ਮੈਂ ਤਾਂ ਕੁੰਜ ਗਲੀ ਵਿਚ ਟੋਲਾਂ, ਨਾ ਮਿਲਦੇ ਮੇਰੇ ਸ਼ਾਮ ਜੀ
ਕੋਈ ਤਾਂ ਕਹਿੰਦੇ ਸ਼ਾਮ, ਪਾਣੀ ਵਿਚ ਮਿਲਦੇ ॥
ਮੈਂ ਤਾਂ ਮੱਛਲੀ ਬਣਕੇ ਟੋਲਾਂ, ਨਾ ਮਿਲਦੇ ਮੇਰੇ ਸ਼ਾਮ ਜੀ
ਮੈਂ ਤਾਂ ਕੁੰਜ ਗਲੀ ਵਿਚ ਟੋਲਾਂ, ਨਾ ਮਿਲਦੇ ਮੇਰੇ ਸ਼ਾਮ ਜੀ
ਸੰਤ ਤਾਂ ਕਹਿੰਦੇ ਸ਼ਾਮ, ਅੰਦਰੋਂ ਹੀ ਮਿਲਦੇ ॥
ਮੈਂ ਤਾਂ ਭਗਤੀ ਕਰਕੇ ਟੋਲਾਂ, ਇੰਝ ਮਿਲਦੇ ਮੇਰੇ ਸ਼ਾਮ ਜੀ