ਕੱਟੇ ਜਾਂਦੇ ਨੇ ਦੁੱਖ ਮਾਂ ਦੇ ਦਰਬਾਰ ਤੇ
ਜਿਹਨਾਂ ਪ੍ਰੀਤੀ ਸੱਚੀ ਲਾਈ ਉਹ ਦਾਤੀ ਨੇ ਤਾਰ ਤੇ
ਕੱਟੇ ਜਾਂਦੇ ਨੇ ਦੁੱਖ…
ਸਾਰੀ ਦੁਨੀਆਂ ਦੇ ਨਾਲੋਂ ਇਸ ਦਰ ਦੀ ਸ਼ਾਨ ਨਿਰਾਲੀ ਏ
ਦਰ ਵਿਚ ਵੱਸਦੀ ਮਾਂ ਮੇਰੀ ਜੋ, ਦੁਨੀਆਂ ਦੀ ਰਖਵਾਲੀ ਏ
ਸਦਾ ਖ਼ਜ਼ਾਨੇ ਖੁੱਲੇ ਰਹਿੰਦੇ, ਇਸ ਸੱਚੀ ਸਰਕਾਰ ਦੇ
ਕੱਟੇ ਜਾਂਦੇ ਨੇ ਦੁੱਖ…
ਸਭ ਤੋਂ ਪਹਿਲਾਂ ਲੱਖਾਂ ਨੇ, ਇਸ ਦਰ ਨੂੰ ਸੱਜਦਾ ਕੀਤਾ ਏ
ਕਰੇ ਦੀਦਾਰ ਭਵਾਨੀ ਦਾ ਤੂੰ, ਨਾਮ ਪਿਆਲਾ ਪੀਤਾ ਏ
ਨਹੀਂ ਲੱਭਣਾ ਕੋਈ ਇਸ ਦਰ ਵਰਗਾ, ਵਿਚ ਸਾਰੇ ਸੰਸਾਰ ਤੇ
ਕੱਟੇ ਜਾਂਦੇ ਨੇ ਦੁੱਖ…
ਜੋ ਇਸ ਦਰ ਨੂੰ ਨਹੀਂ ਮੰਨਦਾ, ਉਹ ਆਕੇ ਐਥੇ ਵੇਖ ਲਵੇ
ਜੋ ਦੁਨੀਆਂ ਤੋਂ ਨਹੀਂ ਮਿਲ ਸਕਦਾ, ਮੰਗ ਕੇ ਐਥੇ ਵੇਖ ਲਵੇ
ਤਾਹੀਓਂ ਸਾਰੀ ਦੁਨੀਆਂ ਕਹਿੰਦੀ, ਰੱਜਕੇ ਸਾਨੂੰ ਪਿਆਰ ਦੇ
ਕੱਟੇ ਜਾਂਦੇ ਨੇ ਦੁੱਖ…
ਇਹੋ ਦੁਆਰਾ ਮਾਈ ਦਾ, ਜਿਥੇ ਜ਼ਾਤੀ ਦਾ ਕੋਈ ਫਰਕ ਨਹੀਂ
ਲੱਖਾਂ ਤਾਰ ਦਿੱਤੇ ਇਸ ਮਾਂ ਨੇ, ਮੰਗ ਕੇ ਤੂੰ ਕੁਝ ਵੇਖ ਲਵੀ
ਦਰ ਤੇ ਆਇਆ ਬੱਚੜਾ ਕਹਿੰਦਾ, ਜਨਮਾ ਦਾ ਸਾਨੂੰ ਪਿਆਰ ਦੇ