ਮੋਰਾ ਵੇ ਮੋਰਾ, ਤਰਸ ਤਾ ਕਰ ਲੈ ਭੋਰਾ
ਜੋਗੀ ਮੇਰਾ ਕਿਥੇ ਆ,, ਲੈ ਕੇ ਆ ਜਿਥੇ ਆ
ਕਿਓਂ ਬਣਦਾ ਏ ਕੋਰਾ,,
ਮੋਰਾ ਵੇ ਮੋਰਾ,,
ਕੁੱਜੇ ਦੇ ਵਿਚ ਪਾਣੀ ਪੀ ਲੈ, ਨਾਲੇ ਚੁਗ ਲੈ ਦਾਣੇ ਵੇ
ਰਤਨੋ ਦਾ ਦਿਲ ਤੜਫ ਰਿਹਾ ਏ, ਤੂੰ ਤਾ ਸਭ ਕੁਝ ਜਾਣੇ ਵੇ
ਮਾਂ ਦੇ ਪੁੱਤ ਨਾਲ ਮੇਲ ਕਰਦੇ, ਤੇਰੇ ਹੱਥ ਨੇ ਡੋਰਾਂ
ਮੋਰਾ ਵੇ ਮੋਰਾ,,,
ਜੇ ਮੁੜ ਕੇ ਮੇਰਾ ਆ ਜੇ ਬਾਬਾ, ਫੇਰ ਨਾ ਤਾਹਨੇ ਮਾਰਾਂ ਵੇ
ਛੱਡ ਤਲਾਈਆਂ ਤੁਰ ਗਿਆ ਸੋਹਣਾ, ਲੈ ਗਿਆ ਨਾਲ ਬਹਾਰਾਂ ਵੇ
ਜਿੰਦ ਮੇਰੀ ਨੂੰ ਲਾ ਕੇ ਤੁਰ ਗਿਆ, ਉਮਰਾਂ ਭਰ ਦਾ ਝੋਰਾ
ਮੋਰਾ ਵੇ ਮੋਰਾ,,,
ਸੋਨੇ ਵਿਚ ਤੇਰੀ ਚੁੰਝ ਮੜ੍ਹਾ ਕੇ, ਪੰਖ ਸੁਨਹਿਰੀ ਲਾਂਵਾਂ ਵੇ
ਮੋਰਾਂ ਦਾ ਤੂੰ ਰਾਜਾ ਲੱਗੇ, ਐਸਾ ਤੈਨੂੰ ਸਜਾਵਾਂ ਵੇ
ਓ ਪੇਟੀ ਚੋ ਤੈਨੂੰ ਝਾਂਜਰ ਲੈ ਦਾ, ਬਦਲ ਜਾਊ ਤੇਰਾ ਤੋਰਾ
ਮੋਰਾ ਵੇ ਮੋਰਾ,,,,,