ਨੀ ਮਾਏ ਅਸੀਂ ਕਦੋ ਦੇ ਉਡੀਕਦੇ

ਕਦੇ ਸਾਨੂੰ ਵੀ ਮਾਂ ਚਿੱਠੀਆਂ ਪਾ,
ਨੀ ਮਾਏ ਅਸੀਂ ਕਦੋ ਦੇ ਉਡੀਕਦੇ
ਲੈ ਸਾਨੂੰ ਵੀ ਦਰ ਤੇ ਬੁਲਾ ॥

ਨੀ ਮਾਏ ਅਸੀਂ ਕਦੋ ਦੇ ਉਡੀਕਦੇ
ਕਦੇ ਸਾਨੂੰ ਵੀ ਮਾਂ ਚਿੱਠੀਆਂ ਪਾ,

ਅੱਖੀਆਂ ਨੂੰ ਤਾਂਘ ਮਾਏ, ਤੇਰੇ ਦੀਦਾਰ ਦੀ ॥
ਕਦੇ ਮਿੱਠੀ ਮਿੱਠੀ, ਠੰਢ ਬਰਸਾ ॥
ਨੀ ਮਾਏ ਅਸੀਂ ਕਦੋ ਦੇ ਉਡੀਕਦੇ
ਕਦੇ ਸਾਨੂੰ ਵੀ ਮਾਂ ਚਿੱਠੀਆਂ ਪਾ

ਦਿਨ ਦਿਨ ਗਿਣਦੇ, ਗੁਜ਼ਰ ਗਏ ਨੇ ਸਾਲ ਮਾਂ॥
ਤੇਰੇ ਮਾਂ ਦੀਦਾਰ ਵਾਝੋਂ, ਹੋਇਆ ਮੰਦਾ ਹਾਲ ਮਾਂ ॥
ਕਦੇ ਆਜਾ ਤੂੰ ਜਾਂ, ਸਾਨੂੰ ਲੈ ਬੁਲਾ ॥
ਨੀ ਮਾਏ ਅਸੀਂ ਕਦੋ ਦੇ ਉਡੀਕਦੇ
ਕਦੇ ਸਾਨੂੰ ਵੀ ਮਾਂ ਚਿੱਠੀਆਂ ਪਾ

ਤੇਰਾ ਹਰ ਭਾਣਾ ਤੇਰੀ, ਮੇਹਰ ਕਰ ਜਾਣੀਏ ॥
ਸਬਰ ਸਿਦਕ ਐਸਾ, ਦੇ ਦੇ ਮਹਾਂਰਾਣੀਏ॥
ਜੋ ਹੈ ਦਿਲ ਵਿਚ, ਦਿੱਤਾ ਮਾਂ ਸੁਣਾ॥
ਨੀ ਮਾਏ ਅਸੀਂ ਕਦੋ ਦੇ ਉਡੀਕਦੇ
ਕਦੇ ਸਾਨੂੰ ਵੀ ਮਾਂ ਚਿੱਠੀਆਂ ਪਾ

ਕਿਹੜੀ ਗੱਲੋਂ ਦੱਸ ਸਾਡੀ, ਯਾਦ ਤੂੰ ਭੁਲਾਈ ਮਾਂ ॥
ਕਦੋਂ ਤੱਕ ਹੋਣੀ ਦੱਸ, ਸਾਡੀ ਸੁਣਵਾਈ ਮਾਂ  ॥
ਕਦੋਂ ਬਰਸੇਗੀ, ਤੇਰੀ ਕ੍ਰਿਪਾ ॥
ਨੀ ਮਾਏ ਅਸੀਂ ਕਦੋ ਦੇ ਉਡੀਕਦੇ
ਕਦੇ ਸਾਨੂੰ ਵੀ ਮਾਂ ਚਿੱਠੀਆਂ ਪਾ

Leave a Reply