ਤੈਨੂੰ ਬਾਣੀਆ ਪਿਆ, ਪੁਕਾਰੇ ਮਾਂ,
ਪਿਆ ਸਾਗਰ ਛੂੰਕਾਂ, ਮਾਰੇ ਮਾਂ,
ਮੇਰੀ ਕਿਸ਼ਤੀ ਡਗਮਗ, ਡੋਲ੍ਹ ਰਹੀ,
ਹੁਣ ਡੁੱਬ ਨਾ ਜਾਵਾਂ, ਬਾਂਹ ਫੜ੍ਹ ਲੈ,
ਤੈਨੂੰ ਬਾਣੀਆ ਪਿਆ, ਪੁਕਾਰੇ ਮਾਂ,
ਚੌਂਹ ਪਾਸੇ, ਘੋਰ ਹਨ੍ਹੇਰਾ ਏ,
ਦਿਲ ਥਰ ਥਰ, ਕੰਬਦਾ ਮੇਰਾ ਏ
ਬੱਦਲ ਗਰਜ਼ੇ, ਬਿਜਲੀ ਕੜ੍ਹਕੇ,
ਹੁਣ ਡੁੱਬ ਨਾ ਜਾਵਾਂ, ਬਾਂਹ ਫੜ੍ਹ ਲੈ,
ਤੈਨੂੰ ਬਾਣੀਆ ਪਿਆ,
ਹੱਥਾਂ ਦੇ ਵਿੱਚ, ਪਤਵਾਰ ਨਹੀਂ,
ਹੁਣ ਖ਼ੁਦ ਤੇ ਵੀ, ਇਤਬਾਰ ਨਹੀਂ
ਕਿਸ਼ਤੀ ਤੇ ਵੀ ਕੋਈ, ਜ਼ੋਰ ਨਹੀਂ,
ਹੁਣ ਡੁੱਬ ਨਾ ਜਾਵਾਂ, ਬਾਂਹ ਫੜ੍ਹ ਲੈ,
ਤੈਨੂੰ ਬਾਣੀਆ ਪਿਆ,
ਮੈਂ ਸਿਰ ਸਜ਼ਦੇ ਚ, ਝੁਕਾਇਆ ਏ,
ਸਭ ਕੁਝ ਮਾਂ ਖੋਲ੍ਹ, ਸੁਣਾਇਆ ਏ
ਨਾ ਦੇਰ ਲਗਾਓ, ਜਗਦੰਬੇ,
ਹੁਣ ਡੁੱਬ ਨਾ ਜਾਵਾਂ, ਬਾਂਹ ਫੜ੍ਹ ਲੈ,
ਤੈਨੂੰ ਬਾਣੀਆ ਪਿਆ,
ਹੁਣ ਕੋਈ ਤੇ ਚਾਰਾ, ਦੱਸ ਜਾਓ,
ਚੰਚਲ ਨੂੰ ਕਿਨਾਰਾ, ਦੱਸ ਜਾਓ
ਮੈਂ ਰੋ ਰੋ, ਵਾਸਤੇ ਪਾਵਾਂ ਮਾਂ,
ਹੁਣ ਡੁੱਬ ਨਾ ਜਾਵਾਂ, ਬਾਂਹ ਫੜ੍ਹ ਲੈ,
ਤੈਨੂੰ ਬਾਣੀਆ ਪਿਆ,