You are currently viewing ਗੁਫਾ ਵਾਲਾ ਉੱਡ ਗਿਆ ਮੋਰ ਬਣ ਕੇ ਓਹਨੂੰ ਬਲ ਸੀ ਉੱਡਣ ਦਾ

ਗੁਫਾ ਵਾਲਾ ਉੱਡ ਗਿਆ ਮੋਰ ਬਣ ਕੇ ਓਹਨੂੰ ਬਲ ਸੀ ਉੱਡਣ ਦਾ

ਪੌਣਾਹਾਰੀ ਉੱਡ ਗਿਆ ਮੋਰ ਬਣ ਕੇ ਓਹਨੂੰ ਬਲ ਸੀ ਉੱਡਣ ਦਾ
ਗੁਫਾ ਵਾਲਾ ਉੱਡ ਗਿਆ ਮੋਰ ਬਣ ਕੇ ਓਹਨੂੰ ਬਲ ਸੀ ਉੱਡਣ ਦਾ
ਬਲ ਸੀ ਉੱਡਣ ਦਾ, ਬਲ ਸੀ ਉੱਡਣ ਦਾ, ਓਹਨੂੰ ਬਲ ਸੀ ਉੱਡਣ ਦਾ
ਪੌਣਾਹਾਰੀ ਉੱਡ ਗਿਆ ਮੋਰ ਬਣ ਕੇ,,,

ਬੁੱਢੜੀ ਰਤਨੋ ਮਾਂ ਨੇ,,,,,ਜੈ ਹੋ, ਸੀ ਜਦ ਬੋਲੀ ਲਾਈ,,,,,ਜੈ ਹੋ
ਬਾਰਾਂ ਸਾਲ ਦੀ ਰੋਟੀ,,,,,ਜੈ ਹੋ, ਸਾਰੀ ਕੱਢ ਦਿਖਾਈ,,,,,ਜੈ ਹੋ
ਵੇ ਮੈਂ ਭੁੱਲ ਗਈ ਬੱਚਿਆਂ,,,,,ਜੈ ਹੋ, ਰਤਨੋ ਤਰਲੇ ਪਾਉਂਦੀ,,,,, ਜੈ ਹੋ
ਵੇ ਨਾ ਪਾਈਂ ਵਿਛੋੜੇ,,,,, ਜੈ ਹੋ, ਨੈਨੋ ਨੀਰ ਬਹਾਉਂਦੀ——–
ਜੋਗੀ ਨੂੰ ਮਨਾਵੇ, ਬਾਹੋਂ ਫੜ ਫੜ ਕੇ, ਓਹਨੂੰ ਬਲ ਸੀ ਉੱਡਣ ਦਾ
ਪੌਣਾਹਾਰੀ ਉੱਡ ਗਿਆ ਮੋਰ ਬਣ ਕੇ,,

ਅਜਮਤ ਲੈਣ ਦੀ ਖਾਤਿਰ,,,,,ਜੈ ਹੋ, ਟਿਲਿਓਂ ਗੋਰਖ ਆਇਆ,,,,, ਜੈ ਹੋ
ਬਣ ਜਾ ਸੇਵਕ ਮੇਰਾ,,,,,ਜੈ ਹੋ, ਉਸਨੇ ਹੁਕਮ ਚਲਾਇਆ,,,,, ਜੈ ਹੋ
ਜਬਰਨ ਕੰਨਾਂ ਦੇ ਵਿਚ,,,,,ਜੈ ਹੋ, ਮੁੰਦਰਾਂ ਪਾਵਣ ਲੱਗਿਆ,,,,, ਜੈ ਹੋ
ਵਗੀਆਂ ਦੁੱਧ ਦੀਆ ਧਾਰਾਂ,,,,ਜੈ ਹੋ, ਵੇਖ ਘਬਰਾਵਣ ਲੱਗਿਆ——-
ਖੜ ਗਿਆ ਜੋਗੀ ਅੱਗੇ, ਹਿੱਕ ਤਨ ਕੇ, ਓਹਨੂੰ ਬਲ ਸੀ ਉੱਡਣ ਦਾ
ਪੌਣਾਹਾਰੀ ਉੱਡ ਗਿਆ ਮੋਰ ਬਣ ਕੇ,,,,

ਗੋਰਖ ਨਾਥ ਘਮੰਡੀ,,,,,ਜੈ ਹੋ, ਕਹਿੰਦਾ ਗੱਲ ਸੁਣ ਮੇਰੀ,,,,, ਜੈ ਹੋ
ਦੁੱਧ ਨਾਲ ਭਰ ਦੇ ਚਿੱਪੀ,,,,ਜੈ ਹੋ, ਦੇਖਾਂ ਸ਼ਕਤੀ ਤੇਰੀ,,,,, ਜੈ ਹੋ
ਥਾਪੀ ਔਂਸਰ ਗਾਂ ਨੂੰ,,,,,ਜੈ ਹੋ, ਬਾਲਕ ਨਾਥ ਨੇ ਦਿੱਤੀ,,,,, ਜੈ ਹੋ
ਖੋਹ ਖੋਹ ਪੀਵਣ ਚੇਲੇ,,,,,ਜੈ ਹੋ, ਦੁੱਧ ਨਾਲ ਭਰ ਗਈ ਚਿੱਪੀ———
ਪਾ ਲਿਆ ਏ ਘੇਰਾ, ਚਿੱਤ ਚੋਰ ਬਣ ਕੇ, ਓਹਨੂੰ ਬਲ ਸੀ ਉੱਡਣ ਦਾ
ਪੌਣਾਹਾਰੀ ਉੱਡ ਗਿਆ ਮੋਰ ਬਣ ਕੇ,,

ਉੱਡਿਆ ਬਾਲਕ ਪਿੱਛੇ,,,,,ਜੈ ਹੋ, ਅੱਥਰੀ ਮਾਰ ਉਡਾਰੀ,,,,, ਜੈ ਹੋ
ਹੋਇਆ ਮੇਲ ਦੋਹਾਂ ਦਾ,,,,,ਜੈ ਹੋ, ਪੂਜੇ ਦੁਨੀਆਂ ਸਾਰੀ,,,,, ਜੈ ਹੋ
ਲਗਦਾ ਚੇਤ ਮਹੀਨੇ,,,,,ਜੈ ਹੋ, ਏਸ ਗੁਫਾ ਤੇ ਮੇਲਾ,,,,, ਜੈ ਹੋ
ਆ ਜੋ ਕਰਲੋ ਭਗਤੋਂ,,,,,ਜੈ ਹੋ, ਦਰਸ਼ਨ ਪਾਉਣ ਦਾ ਵੇਲਾ——–
ਭਗਤਾਂ ਦੇ ਸਿਰ ਆਵੇ, ਲੋਰ ਬਣ ਕੇ, ਓਹਨੂੰ ਬਲ ਸੀ ਉੱਡਣ ਦਾ
ਪੌਣਾਹਾਰੀ ਉੱਡ ਗਿਆ ਮੋਰ ਬਣ ਕੇ,,

Leave a Reply