You are currently viewing ਸਾਹਮਣੇ ਹੋਵੇ ਯਾਰ, ਤੇ ਨੱਚਣਾ ਪੈਂਦਾ ਏ ਨੱਚਣਾ ਪੈਂਦਾ ਏ,, ਨੱਚਣਾ ਪੈਂਦਾ ਏ

ਸਾਹਮਣੇ ਹੋਵੇ ਯਾਰ, ਤੇ ਨੱਚਣਾ ਪੈਂਦਾ ਏ ਨੱਚਣਾ ਪੈਂਦਾ ਏ,, ਨੱਚਣਾ ਪੈਂਦਾ ਏ

ਇਸ਼ਕ ਬੁੱਲੇ ਨੂੰ ਨਚਾਵੇ ਯਾਰ, ਤੇ ਨੱਚਣਾ ਪੈਂਦਾ ਏ
ਜਦੋਂ ਸਾਹਮਣੇ ਹੋਵੇ ਯਾਰ, ਤੇ ਨੱਚਣਾ ਪੈਂਦਾ ਏ
ਨੱਚਣਾ ਪੈਂਦਾ ਏ,, ਨੱਚਣਾ ਪੈਂਦਾ ਏ
ਯਾਰ ਦੀ ਖਾਤਿਰ, ਨੱਚਣਾ ਪੈਂਦਾ ਏ
ਨੱਚਣਾ ਪੈਂਦਾ ਏ,, ਨੱਚਣਾ ਪੈਂਦਾ ਏ
ਖਸਮ ਦੀ ਖਾਤਿਰ, ਨੱਚਣਾ ਪੈਂਦਾ ਏ
ਜਦੋਂ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ

ਇਸ਼ਕ ਬੁੱਲੇ ਦੇ ਵੇਹੜੇ ਵੜਿਆ, ਅੰਦਰ ਭਾਂਬੜ ਮਚਿਆ
ਇਸ਼ਕ ਦੇ ਘੁੰਘਰੂ ਪਾ ਕੇ, ਬੁੱਲ੍ਹਾ ਯਾਰ ਦੇ ਵੇਹੜੇ ਨੱਚਿਆ
ਬੁੱਲ੍ਹਾ ਯਾਰ ਦੇ ਵੇਹੜੇ ਨੱਚਿਆ, ਬੁੱਲ੍ਹਾ ਯਾਰ ਦੇ ਵੇਹੜੇ ਨੱਚਿਆ
ਗੱਲ ਹੋ ਜਾਏ ਬੱਸੋਂ ਬਾਹਰ, ਤੇ ਨੱਚਣਾ ਪੈਂਦਾ ਏ
ਜਦੋਂ ਅੱਖੀਆਂ ਹੋ ਜਾਣ ਚਾਰ, ਤੇ ਨੱਚਣਾ ਪੈਂਦਾ ਏ

ਨੱਚਣਾ ਪੈਂਦਾ ਏ,, ਨੱਚਣਾ ਪੈਂਦਾ ਏ
ਖਸਮ / ਯਾਰ ਦੀ ਖਾਤਿਰ ਨੱਚਣਾ ਪੈਂਦਾ ਏ
ਜਦੋਂ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ

ਹੋ ਮਸਤ ਬਣਾ ਦੇਣਗੇ ਬੀਬਾ, ਨੱਚਣ ਲਾ ਦੇਣਗੇ ਬੀਬਾ
ਨਾ ਜਾਈਂ ਮਸਤਾਂ ਦੇ ਵੇਹੜੇ, ਮਸਤ ਬਣਾ ਦੇਣਗੇ ਬੀਬਾ

ਐਸੀ ਮਸਤਾਂ ਦੀ ਯਾਰੀ ਨੀ, ਭੁੱਲ ਜਾਏਗੀ ਦੁਨੀਆਂ ਸਾਰੀ ਨੀ
ਜਦੋਂ ਮਸਤੀ ਚੜ੍ਹ ਜਾਊ ਭਾਰੀ ਨੀ, ਤੇਰੀ ਹਸਤੀ ਮਿੱਟ ਜਾਊ ਸਾਰੀ ਨੀ
ਏਹਨਾਂ ਇੱਕੋ ਹੀ ਘੁੱਟ ਪਿਆਉਣੀ, ਹੋਸ਼ ਭੁਲਾ ਦੇਣਗੇ ਬੀਬਾ
ਨਾ ਜਾਈਂ ਮਸਤਾਂ ਦੇ ਵੇਹੜੇ, ਮਸਤ ਬਣਾ ਦੇਣਗੇ ਬੀਬਾ

ਐਸੇ ਮਸਤਾਂ ਦੇ ਭਾਣੇ ਨੀ, ਤੇਰੇ ਬਦਲ ਦੇਣਗੇ ਬਾਣੇ ਨੀ
ਏਹਨਾਂ ਸੁਰ ਤੂੰਬੇ ਤੇ ਲਾਣੇ ਨੀ, ਨਾਲੇ ਭਜਨ ਗੋਵਿੰਦ ਦੇ ਗਾਣੇ ਨੀ
ਕੰਨੀ ਮੁੰਦਰਾਂ ਪੈਰੀ ਝਾਂਜਰ, ਪਾ ਦੇਣਗੇ ਬੀਬਾ
ਤੇਰੇ ਪੈਰੀਂ ਝਾਂਜਰ ਕਾਸਾ ਹੱਥ, ਫੜਾ ਦੇਣਗੇ ਬੀਬਾ
ਨਾ ਜਾਈਂ ਮਸਤਾਂ ਦੇ ਵੇਹੜੇ, ਮਸਤ ਬਣਾ ਦੇਣਗੇ ਬੀਬਾ

ਬੁੱਲ੍ਹਾ ਭੁੱਲਾ ਪੀਰ ਵਲੋਂ ਜਦ, ਦਿਲ ਵਿਚ ਹੈਰਤ ਆਈ
ਕੰਜਰੀ ਬਣਿਆ ਸ਼ਾਨ ਨਾ ਘੱਟਦੀ, ਨੱਚਕੇ ਯਾਰ ਮਨਾਈ
ਵੇ ਬੁੱਲ੍ਹਿਆ ਨੱਚਕੇ ਯਾਰ ਮਨਾਈ, ਵੇ ਬੁੱਲ੍ਹਿਆ ਨੱਚਕੇ ਯਾਰ ਮਨਾਈ
ਜਦੋਂ ਸਾਹਮਣੇ ਖੜ ਜਾਏ ਯਾਰ, ਤੇ ਨੱਚਣਾ ਪੈਂਦਾ ਏ
ਜਦੋਂ ਅੰਦਰ ਵੜ੍ਹ ਜਾਏ ਯਾਰ, ਤੇ ਨੱਚਣਾ ਪੈਂਦਾ ਏ

ਨੱਚਣਾ ਪੈਂਦਾ ਏ,, ਨੱਚਣਾ ਪੈਂਦਾ ਏ
ਖਸਮ / ਯਾਰ ਦੀ ਖਾਤਿਰ ਨੱਚਣਾ ਪੈਂਦਾ ਏ
ਜਦੋਂ ਅੰਦਰ ਵੜ੍ਹ ਜਾਏ ਯਾਰ, ਤੇ ਨੱਚਣਾ ਪੈਂਦਾ ਏ
ਜਦੋਂ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ
ਜਦੋਂ ਅੱਖੀਆਂ ਹੋ ਜਾਣ ਚਾਰ, ਤੇ ਨੱਚਣਾ ਪੈਂਦਾ ਏ

ਕਿਓਂ ਨੱਚਣਾ ਪੈਂਦਾ ਏ ? ਤਦ ਦੁਨੀਆਂ ਵਾਲੋਂ ਕੋ ਬਤਾਨਾ ,,,,,

ਮੇਰੀ ਮੰਗਣੀ ਹੋ ਗਈ ਨੀ, ਸਹੇਲੀਓ ਨੰਦ ਬਾਬਾ ਦੇ ਵੇਹੜੇ
ਮੇਰੀ ਕੰਜਵੀ ਆਈ ਨੀ, ਸਹੇਲੀਓ ਸਾਧੂ ਸੰਤ ਵਥੇਰੇ
ਗੁਰੂ ਪੰਡਿਤ ਬਣ ਗਏ ਨੇ, ਸਹੇਲੀਓ ਲਿੱਤੇ ਸ਼ਾਮ ਨਾਲ ਫੇਰੇ
ਮੇਰੀ ਮੰਗਣੀ ਹੋ ਗਈ ਨੀ, ਸਹੇਲੀਓ ਸਤਿਗੁਰਾਂ ਦੇ ਵੇਹੜੇ
ਮੇਰੀ ਮੰਗਣੀ ਹੋ ਗਈ ਨੀ, ਸਹੇਲੀਓ ਨੰਦ ਬਾਬਾ ਦੇ ਵੇਹੜੇ

 

Leave a Reply