ਅੱਜ ਮੇਰੀ ਮਾਂ ਨੇ ਆਉਣਾ ਏ ਸਾਰੀ ਸੰਗਤ ਜੈ ਜੈ ਬੋਲੋ
ਓ ਮੇਹਰਾਂ ਵਾਲੀ,ਜੋਤਾਂ ਵਾਲੀ,ਸ਼ੇਰਾਂ ਵਾਲੀ ਨੇ ਆਉਣਾ ਏ
ਸਾਰੀ ਸੰਗਤ ਜੈ ਜੈ ਬੋਲੋ, ਅੱਜ ਮੇਰੀ ਮਾਂ ਨੇ ਆਉਣਾ ਏ ਸਾਰੀ ਸੰਗਤ ਜੈ ਜੈ ਬੋਲੋ
ਜਿਸ ਰਸਤੇ ਮੇਰੀ ਮਾਂ ਨੇ ਆਉਣਾ, ਅੱਖੀਆਂ ਦਾ ਫਰਸ਼ ਵਿਛਾਵਾਂ
ਕੋਲ ਬਿਠਾ ਕੇ ਜੱਗ ਜਨਨੀ ਨੂੰ, ਦਿਲ ਦਾ ਹਾਲ ਸੁਣਾਵਾਂ
ਨੀ ਮੈਂ ਹਾਲ ਸੁਣਾਉਣਾ ਏ,ਸਾਰੀ ਸੰਗਤ ਜੈ ਜੈ ਬੋਲੋ
ਅੱਜ ਮੇਰੀ ਮਾਂ ਨੇ ਆਉਣਾ ਏ ਸਾਰੀ ਸੰਗਤ ਜੈ ਜੈ ਬੋਲੋ
ਛਣਕ ਰਹੀ ਤੇਰੀ ਪੈਰਾਂ ਦੀ ਪਾਇਲ, ਛਣਕ ਰਿਹਾ ਤੇਰਾ ਚੂੜ੍ਹਾ
ਆਪਣੇ ਨਾਮ ਦਾ ਰੰਗ ਚੜ੍ਹਾਵੀਂ, ਰੰਗ ਚੜ੍ਹਾਵੀਂ ਗੂੜ੍ਹਾ
ਨੀ ਮੈਂ ਰੰਗ ਚੜ੍ਹਾਉਣਾ ਏ,ਸਾਰੀ ਸੰਗਤ ਜੈ ਜੈ ਬੋਲੋ
ਅੱਜ ਮੇਰੀ ਮਾਂ ਨੇ ਆਉਣਾ ਏ ਸਾਰੀ ਸੰਗਤ ਜੈ ਜੈ ਬੋਲੋ
ਜੋ ਮੈਂ ਮੰਗਾਂ ਸੋ ਤੂੰ ਦੇਵੇ, ਮੂੰਹ ਬੋਲਾਂ ਇੱਕ ਵਾਰੀ
ਮੈਂ ਤਾਂ ਸਾਰੀ ਜਿੰਦਗੀ ਮਈਆ, ਤੇਰੇ ਉੱਤੇ ਵਾਰੀ
ਨਾ ਮੈਂ ਤਾਂ ਸਭ ਕੁਝ ਪਾਉਣਾ ਏ, ਸਾਰੀ ਸੰਗਤ ਜੈ ਜੈ ਬੋਲੋ
ਅੱਜ ਮੇਰੀ ਮਾਂ ਨੇ ਆਉਣਾ ਏ ਸਾਰੀ ਸੰਗਤ ਜੈ ਜੈ ਬੋਲੋ
ਘਰ ਘਰ ਤੇਰੀਆਂ ਕੰਜ਼ਕਾਂ ਆਈਆਂ, ਹੋ ਰਹੇ ਜਗਰਾਤੇ
ਮੈਂ ਵੀ ਨੱਚ ਨੱਚ ਖੁਸ਼ੀ ਮਨਾਵਾਂ, ਵੱਜਣ ਬੈਂਡ ਤੇ ਵਾਜੇ
ਮੈਂ ਤਾਂ ਨੱਚਣਾ ਗਾਉਣਾ ਏ,ਸਾਰੀ ਸੰਗਤ ਜੈ ਜੈ ਬੋਲੋ
ਅੱਜ ਮੇਰੀ ਮਾਂ ਨੇ ਆਉਣਾ ਏ ਸਾਰੀ ਸੰਗਤ ਜੈ ਜੈ ਬੋਲੋ