ਮੈਨੂੰ ਅਨਹਦ ਨਾਦ ਸੁਣਾਦੇ, ਚੌਰਾਸੀ ਕੱਟੂ ਮੇਰੀ ਮਾਲਕਾ

ਮੇਰੇ ਮਨ ਵਿਚ ਮੀਂਹ ਬਰਸਾ ਦੇ, ਰਹਿਮਤਾਂ ਦਾ ਤੂੰ ਮਾਲਕਾ ।
ਮੈਨੂੰ ਅਨਹਦ ਨਾਦ ਸੁਣਾਦੇ, ਚੌਰਾਸੀ ਕੱਟੂ ਮੇਰੀ ਮਾਲਕਾ ॥
ਮੇਰੇ ਮਨ ਵਿਚ ਮੀਂਹ ਬਰਸਾ ਦੇ…

ਦਿਨੇ ਚੜ੍ਹੇ ਸੂਰਜ ਤੇ, ਰਾਤੀ ਚੜ੍ਹੇ ਚੰਨ ਬਈ,
ਲੌ ਵਿਚ ਰਹੇ ਮੇਰਾ, ਹਰ ਵੇਲੇ ਮਨ ਬਈ ।
ਮੇਰੀ ਸੂਰਤ ਟਿਕਾਣੇ ਤੇ ਬਿਠਾ ਦੇ, ਹਰ ਵੇਲੇ ਮੇਰੇ ਮਾਲਕਾ ॥
ਮੇਰੇ ਮਨ ਵਿਚ ਮੀਂਹ ਬਰਸਾ ਦੇ…

ਅੱਠੇ ਪਹਿਰ ਤੇਰਾ ਸਾਨੂੰ, ਸ਼ਬਦ ਸੁਣਾਈ ਹੋਵੇ,
ਮੱਥੇ ਵਿਚ ਮੇਰੇ ਦਾਤਾ, ਖੁਦਾ ਦੀ ਖੁਦਾਈ ਹੋਵੇ ।
ਮੇਰਾ ਦਸਵਾਂ ਦੁਆਰ ਖੁੱਲ ਜਾਵੇ, ਦਇਆ ਕਰ ਮੇਰੇ ਮਾਲਕਾ ॥
ਮੇਰੇ ਮਨ ਵਿਚ ਮੀਂਹ ਬਰਸਾ ਦੇ…

‘ਕਪਲ’ ਦੀ ਸੁੱਧ ਬੁੱਧ, ਰਹੇ ਤੇਰੀ ਰੌ ਵਿਚ,
ਤੁਰੇ ਫਿਰੇ ਜੱਗ ਵਿਚ, ਰਹੇ ਤੇਰੀ ਛੌਹ ਵਿਚ ।
ਤੇਰੇ ਚਰਨਾਂ ਚ ਥਾਂ ਮਿਲੇ ਸਾਨੂੰ, ਅੰਤ ਵੇਲੇ ਮੇਰੇ ਮਾਲਕਾ ॥

Leave a Reply