ਸਾਉਣ ਦਾ, ਮਹੀਨਾ ਆਇਆ, ਸ਼ਗਨ ਮਨਾਉਂਦਾ ਹਾਂ
ਨੰਗੇ ਨੰਗੇ, ਪੈਰੀਂ ਤੇਰੇ, ਮੰਦਿਰਾਂ ਨੂੰ ਆਉਂਦਾ ਹਾਂ*
ਸਾਉਣ ਦਾ, ਮਹੀਨਾ ਆਇਆ,
ਕੱਚੇ ਪੱਕੇ, ਭਾਂਡੇ ਵਾਂਗੂ, ਐਵੇਂ ਸਾਨੂੰ ਫ਼ੋਲ ਨਾ
ਬੱਚਾ ਹਾਂ ਮੈਂ, ਤੇਰਾ ਮੈਨੂੰ, ਸਮਝੀ ਕੋਈ ਹੋਰ ਨਾ*
ਗੱਲ ਪਾ ਕੇ, ਪੱਲਾ ਝੱਲਾ, ਲੋਕਾਂ ਤੋਂ ਕਹਾਉਂਦਾ ਹਾਂ l
*ਨੰਗੇ ਨੰਗੇ, ਪੈਰੀਂ ਤੇਰੇ, ਮੰਦਿਰਾਂ ਨੂੰ ਆਉਂਦਾ ਹਾਂ
ਸਾਉਣ ਦਾ, ਮਹੀਨਾ ਆਇਆ,
ਲੁੱਕ ਲੈ ਤੂੰ, ਜਿੱਥੋਂ ਤੱਕ, ਭਗਤਾਂ ਤੋਂ ਲੁੱਕਣਾ
ਮੇਹਰਾਂ ਵਾਲੀ, ਹਨ੍ਹੇਰੀ ਨੂੰ ਹੀ, ਪੈਣਾ ਮਾਂਏਂ ਝੁੱਕਣਾ*
ਸੁਣ, ਗੱਲਾਂ ਮੇਰੀਆਂ, ਮੈਂ ਸੱਚੀਆਂ ਸੁਣਾਉਂਦਾ ਹਾਂ l
*ਨੰਗੇ ਨੰਗੇ, ਪੈਰੀਂ ਤੇਰੇ, ਮੰਦਿਰਾਂ ਨੂੰ ਆਉਂਦਾ ਹਾਂ
ਸਾਉਣ ਦਾ, ਮਹੀਨਾ ਆਇਆ,
ਖੁੱਲ੍ਹ ਖੁੱਲ੍ਹ, ਖਾਂਦਾ ਮਾਂਏਂ, ਦੁੱਖ ਏਹ ਜ਼ੁਦਾਈ ਦਾ ਫ਼ੇਰੇ ਉੱਤੇ, ਫ਼ੇਰਾ ਤਾਂਹੀਓਂ, ਤੇਰੇ ਵੱਲ ਪਾਈਦਾ
ਕਰ, ਮਨਜ਼ੂਰ ਮੈਨੂੰ, ਵਾਸਤੇ ਮੈਂ ਪਾਉਂਦਾ ਹਾਂ l
*ਨੰਗੇ ਨੰਗੇ, ਪੈਰੀਂ ਤੇਰੇ, ਮੰਦਿਰਾਂ ਨੂੰ ਆਉਂਦਾ ਹਾਂ
ਸਾਉਣ ਦਾ, ਮਹੀਨਾ ਆਇਆ,
भजन लिरिक्स
दुर्गा मैया भजन लिरिक्स