ਜੱਗ ਜਨਨੀ ਮਾਂ ਆਧ ਕੁਵਾਰੀਏ ਗੱਲ

ਜੱਗ ਜਨਨੀ ਮਾਂ ਆਧ ਕੁਵਾਰੀਏ ਗੱਲ ਸੱਜਦੀ ਨਾ ਰਾਜ ਦੁਲਾਰੀਏ
ਮਈਆ ਫੁੱਲਾਂ ਤੇ ਲੈਂਦੀ ਏ ਮਾਂ ਲੋਰੀਆਂ ਅਸਾਂ ਸੂਲਾਂ ਤੇ ਜਿੰਦੜੀ ਗੁਜ਼ਾਰੀਏ

ਲੱਭ ਲੱਭ ਤੈਨੂੰ ਹਾਰ ਗਈ ਮਾਂ ਤੈਨੂੰ ਤਰਸ ਵੀ ਨਾ ਆਇਆ
ਲੋਕਾਂ ਦੇ ਘਰ ਨੱਸ ਨੱਸ ਜਾਵੇ ਮੈਂ ਦੱਸ ਤੇਰਾ ਕੀ ਵਿਗਾੜਿਆ
ਕਈ ਗੱਲਾਂ ਨੇ ਦਿਲਾਂ ਵਿਚ ਰੱਖੀਆਂ ਮਾਂ ਆਓ ਤੇ ਖੋਲ ਕੇ ਸੁਣਾ ਦਿਆਂ
ਦਾਤੀ ਫੁੱਲਾਂ ਤੇ ਲੈਂਦੀ ਏ ਮਾਂ ਲੋਰੀਆਂ…

ਪਿਆਰ ਤੇਰੇ ਨਾਲ ਪਾਕੇ ਮਈਆ ਭੁੱਲ ਬੈਠੀ ਮੈਂ ਜੱਗ ਸਾਰਾ
ਡਗਮਗ ਡੋਲੇ ਮੇਰੀ ਜੀਵਨ ਨਈਆ ਦਿੱਸਦਾ ਨਾ ਮੈਨੂੰ ਕੋਈ ਸਹਾਰਾ
ਤੁਸੀਂ ਆਓ ਤੇ ਪਾਰ ਲਗਾ ਦਿਓ ਤੈਨੂੰ ਰੋ ਰੋ ਕੇ ਕਾਲਕਾ ਬੁਲਾ ਰਹੀ
ਮਈਆ ਫੁੱਲਾਂ ਤੇ ਲੈਂਦੀ ਏ ਮਾਂ ਲੋਰੀਆਂ…

ਮਾਣ ਨਾ ਕਰ ਬਹੁਤਾ ਅੰਬੇ ਬਣਨ ਦਾ ਬੱਚਿਆਂ ਕੋਲੋਂ ਡਰਿਆ ਕਰ
ਜੋ ਵੀ ਤੇਰੀ ਸ਼ਰਣੀ ਆਵੇ ਓਸ ਦੇ ਭੰਡਾਰੇ ਭਰਿਆ ਕਰ
ਮਈਆ ਭਰਨੇ ਭੰਡਾਰੇ ਤੇਰੇ ਮਾਏਂ ਸਾਡੀ ਵੀ ਖੈਰ ਝੋਲੀ ਪਾ ਦਿਓ

Leave a Comment