ਭੁੱਲ ਭੁਲੇਖੇ ਜਦੋਂ ਸਾਡੀ ਯਾਦ ਆਏ ਸਾਨੂੰ ਯਾਦ ਕਰ ਲਈ

ਭੁੱਲ ਭੁਲੇਖੇ ਜਦੋਂ ਸਾਡੀ ਯਾਦ ਆਏ ਸਾਨੂੰ ਯਾਦ ਕਰ ਲਈ
ਗੁਫਾ ਵਿਚ ਬੈਠੀਏ ਜੇ ਦਿਲ ਘਬਰਾਏ ਤੇਰਾ
ਗੁਫਾ ਵਿਚ ਬੈਠੀਏ ਜੇ ਦਿਲ ਘਬਰਾਏ
ਸਾਨੂੰ ਯਾਦ ਕਰ ਲਈ, ਭੁੱਲ ਭੁਲੇਖੇ…

ਅਸੀਂ ਤੇਰੇ ਬੱਚੇ ਦੱਸ, ਸਾਨੂੰ ਕਿਓਂ ਵਿਸਾਰਿਆ
ਸੁਣੀ ਨਾ ਪੁਕਾਰ ਸਾਡੀ, ਜਦੋਂ ਵੀ ਪੁਕਾਰਿਆ
ਕਦੀ ਤੇਰੇ ਕੰਨਾਂ ਤਕ, ਸਾਡੀ ਆਵਾਜ਼ ਜਾਏ
ਸਾਨੂੰ ਯਾਦ ਕਰ ਲਈ, ਭੁੱਲ ਭੁਲੇਖੇ…

ਮਾਏਂ ਤੇਰੀ ਦੀਦ ਦੀਆਂ, ਅੱਖੀਆਂ ਪਿਆਸੀਆਂ
ਕਦੋਂ ਤੱਕ ਰਹਿਣਗੀਆਂ, ਦਿਲਾਂ ਚ ਉਦਾਸੀਆਂ
ਏਹਦੇ ਕੋਲੋਂ ਪਹਿਲਾਂ ਸਾਡੀ, ਆਸ ਟੁੱਟ ਜਾਏ
ਸਾਨੂੰ ਯਾਦ ਕਰ ਲਈ, ਭੁੱਲ ਭੁਲੇਖੇ…

ਜਿੰਦ ਜਾਨ ਮਾਏਂ ਅਸਾਂ, ਤੇਰੇ ਲੇਖੇ ਲਾਈ ਏ
ਰਾਣੀਏ ਕਿਓਂ ਨੀ ਹੁੰਦੀ, ਸਾਡੀ ਸੁਣਵਾਈ ਏ
ਮੰਦਿਰਾਂ ਚ ਆ ਕੇ ਕੋਈ, ਟੱਲ ਖੜਕਾਏ
ਸਾਨੂੰ ਯਾਦ ਕਰ ਲਈ, ਭੁੱਲ ਭੁਲੇਖੇ…

ਜਿੰਦਗੀ ਦੀ ਬੇੜੀ ਮੇਰੀ, ਤੇਰੇ ਹੀ ਸਹਾਰੇ ਮਾਂ
ਡੋਬ ਦੇ ਜਾਂ ਲਾ ਦੇ ਤੂੰ, ਖੁਦ ਹੀ ਕਿਨਾਰੇ ਮਾਂ
ਚੰਚਲ ਦੀ ਬੇੜੀ ਜਦੋਂ, ਹਿਚਕੋਲੇ ਖਾਏ

 

Leave a Comment