ਅੱਖਾਂ ਥੱਕ ਗਈਆਂ ਤੱਕ ਤੱਕ ਰਾਹ, ਇੱਕ ਵਾਰੀ ਆਜਾ ਦਾਤੀਏ ।

ਅੱਖਾਂ ਥੱਕ ਗਈਆਂ ਤੱਕ ਤੱਕ ਰਾਹ,
ਇੱਕ ਵਾਰੀ ਆਜਾ ਦਾਤੀਏ ।
ਨੀ ਮੈਨੂੰ ਤੇਰੇ ਮਿਲਣ ਦਾ ਚਾਅ,
ਇੱਕ ਵਾਰੀ ਆਜਾ ਦਾਤੀਏ ॥

ਸਾਰੀ ਸਾਰੀ ਰਾਤ ਮੈਨੂੰ ਨੀਂਦ ਨਹੀਂਓ ਆਂਦੀ ਏ,
ਇੱਕ ਤੇ ਜੁਦਾਈ ਦੂਜੇ ਯਾਦ ਸਤਾਂਦੀ ਏ ।
ਨੀ ਰੋਗ ਕਿਹੋ ਜੇਹਾ ਦਿੱਤਾ ਮੈਨੂੰ ਲਾ
ਇੱਕ ਵਾਰੀ ਆਜਾ ਦਾਤੀਏ ॥

ਪ੍ਰੇਮ ਦੀ ਜੰਜੀਰ ਪਾ ਕੇ ਤੂੰ ਤੇ ਗਈਓ  ਨੱਸ ਮਾਂ,
ਹੋਵੇਗਾ ਦੀਦਾਰ ਕਿਵੇਂ ਇਹ ਵੀ ਜ਼ਰਾ ਦੱਸ ਮਾਂ ।
ਨੀ ਹਾਲ ਦਿਲ ਵਾਲਾ ਦਿੱਤਾ ਈ ਸੁਣਾ,
ਇੱਕ ਵਾਰੀ ਆਜਾ ਦਾਤੀਏ ॥

ਜਦੋਂ ਦਾ ਭਵਾਨੀ ਤੈਨੂੰ ਦਿਲ ਚ ਬਸਾਇਆ ਏ,
ਦੂਸਰਾ ਨਾ ਕੋਈ ਮੇਰੇ ਦਿਲ ਵਿਚ ਆਇਆ ਏ ।
ਹੁਣ ਖੁਸ਼ ਰੱਖ ਭਾਵੇਂ ਤੂੰ ਰਵਾ,
ਇੱਕ ਵਾਰੀ ਆਜਾ ਦਾਤੀਏ ॥

ਮੈਂ ਤੇ ਤੇਰੇ ਕੋਲੋਂ ਕੋਈ ਗੱਲ ਨਾ ਲੁਕੋਈ ਮਾਂ,
ਮੈਂ ਤਾਂ ਤੇਰਾ ਹੋਇਆ ਪਰ ਤੂੰ ਨਾ ਮੇਰੀ ਹੋਈ ਮਾਂ ।
ਓ ਮੇਰੀ ਦਾਤੀ ਬੇ-ਪ੍ਰਵਾਹ,
ਇੱਕ ਵਾਰੀ ਆਜਾ ਦਾਤੀਏ ॥

ਦਰਸ਼ੀ ਦੀ ਜਿੰਦਗੀ ਮਾਂ ਕੰਡਿਆਂ ਚ ਰੁੱਲ ਗਈ,
ਤੇਰੇ ਤੇ ਭਰੋਸਾ ਸਿਗਾ ਤੂੰ ਵੀ ਮੈਨੂੰ ਭੁੱਲ ਗਈ ।
ਆ ਕੇ ਮਾਂ ਵਾਲਾ ਫਰਜ਼ ਨਿਭਾ,

 

Leave a Comment