ਬਾਬਿਆ ਤੇਰੀਆਂ ਗਊਆਂ,ਮਾਂ ਰਤਨੋ ਦੇ ਘਰ ਰਹਿ ਗਈਆਂ॥

ਵੇ ਜੋਗੀਆ ਤੇਰੀਆਂ ਗਊਆਂ,ਵੇ ਰਤਨੋ ਦੇ ਘਰ ਰਹਿ ਗਈਆਂ ॥
ਬਾਬਿਆ ਤੇਰੀਆਂ ਗਊਆਂ,ਮਾਂ ਰਤਨੋ ਦੇ ਘਰ ਰਹਿ ਗਈਆਂ॥
ਰੋ ਕੁਰਲਾ ਕੇ ਨੀਰ ਬਹਾ ਕੇ ॥, ਬੂਹੇ ਦੇ ਵਿਚ ਬਹਿ ਗਈਆਂ
ਵੇ ਜੋਗੀਆ ਤੇਰੀਆਂ ਗਊਆਂ,,,,

ਕਦੇ ਜਾਂਦੀਆਂ ਧੂਣੇ ਵੱਲ ਨੂੰ, ਕਦੇ ਆਉਂਦੀਆਂ ਘਰ ਨੂੰ ,
ਤੂੰ ਹੀ ਦੱਸ ਦੇ ਰੋਕਾਂ ਕਿੱਦਾਂ, ਇਹ ਹੰਝੂਆਂ ਦੇ ਹੜ੍ਹ ਨੂੰ ॥
ਹਾਏ ਨੀਂਦ ਤਾਂ ਲੈ ਗਿਆ ਤੂੰ ਰਤਨੋ ਦੀ ॥, ਚੈਨ ਤਾਂ ਇਹ ਵੀ ਲੈ ਗਈਆਂ
ਵੇ ਜੋਗੀਆ ਤੇਰੀਆਂ ਗਊਆਂ,,

ਵੇਖ ਨੀ ਹੁੰਦੀਆਂ ਤੜਫ ਰਹੀਆਂ ਨੇ, ਪਾਣੀ ਬਿਨ ਤਿਰਹਾਈਆਂ ,
ਮਾਂ ਦੇ ਨਾਲ ਇੰਝ ਰੁੱਸਣ ਦੀਆਂ ਤੈਨੂੰ, ਪੱਟੀਆਂ ਕੀਹਨੇ ਪੜ੍ਹਾਈਆਂ ॥
ਹਾਏ ਤੂੰ ਤਾਂ ਕਿਧਰੇ ਨਜ਼ਰ ਨਾ ਆਵੇ ॥, ਥੱਕ ਹਾਰ ਕੇ ਬਹਿ ਗਈਆਂ
ਵੇ ਜੋਗੀਆ ਤੇਰੀਆਂ ਗਊਆਂ,,,

ਬਾਰਾਂ ਸਾਲ ਦੀਆਂ ਰੋਟੀਆਂ ਵੇ ਨਾਲੇ, ਮੋੜ ਗਿਆ ਏ ਲੱਸੀ ,
ਵੇ ਮੈਂ ਵੀ ਮੇਹਣੇ ਮਾਰਨ ਬਹਿ ਗਈ, ਗੱਲ ਪੁੱਛੀ ਨਾ ਦੱਸੀ ॥
ਪੁੱਤ ਨੂੰ ਮਾਂ ਤੋਂ ਵੱਖ ਕਰਵਾ ਕੇ ॥, ਹੁਣ ਤੇ ਪਿਰਤੀ ਠੰਡਾ ਪੈ ਗਈਆਂ

Leave a Comment