ਨਾ ਮਾਰ ਜੋਗੀਆ, ਵੇ ਆਜਾ ਆਜਾ ॥, ਗੁਫਾ ਦੇ ਵਿਚੋਂ ਬਾਹਰ ਜੋਗੀਆ॥

ਸਾਨੂ ਲੁੱਕ ਲੁੱਕ, ਝਾਤੀਆਂ ਨਾ ਮਾਰ ਜੋਗੀਆ,
ਵੇ ਆਜਾ ਆਜਾ ॥, ਗੁਫਾ ਦੇ ਵਿਚੋਂ ਬਾਹਰ ਜੋਗੀਆ॥
ਇਹਨਾਂ ਭਗਤਾਂ ਦੀ, ਸੁਨ ਲੈ ਪੁਕਾਰ ਜੋਗੀਆ,
ਵੇ ਆਜਾ ਆਜਾ ॥, ਗੁਫਾ ਦੇ ਵਿਚੋਂ ਬਾਹਰ ਜੋਗੀਆ

ਤੇਰੇ ਨਾਮ ਦੇ ਦੀਵਾਨੇ, ਤੇਰੇ ਦਰ ਉੱਤੇ ਆਉਂਦੇ,
ਤੇਰੇ ਚਰਨਾਂ ਚ ਬੈਠਕੇ, ਜੈਕਾਰੇ ਤੇਰੇ ਲਾਉਂਦੇ ॥
ਇਹਨਾਂ ਭਗਤਾਂ ਦਾ ॥, ਕਰਦੇ ਸੁਧਾਰ ਜੋਗੀਆ
ਵੇ ਆਜਾ ਆਜਾ ॥, ਗੁਫਾ ਦੇ ਵਿਚੋਂ ਬਾਹਰ ਜੋਗੀਆ

ਤੇਰੇ ਦਰ ਉੱਤੇ ਵਿਗੜੀ, ਬਣਾਈ ਜਾਂਦੀ ਏ,
ਤੇਰੇ ਨਾਮ ਵਾਲੀ, ਜੋਤ ਵੀ ਜਗਾਈ ਜਾਂਦੀ ਏ ॥
ਤੈਨੂੰ ਪੂਜਦਾ ਏ ॥ ਸਾਰਾ ਸੰਸਾਰ ਜੋਗੀਆ
ਵੇ ਆਜਾ ਆਜਾ ॥, ਗੁਫਾ ਦੇ ਵਿਚੋਂ ਬਾਹਰ ਜੋਗੀਆ

ਰਾਹੀਂ ਪੈਂਦੀਆਂ ਪ੍ਰੀਤਾਂ, ਪੌਣਾਹਾਰੀ ਨਾਲ ਪਾਂਵੀ,
ਖਾਲੀ ਝੋਲੀਆਂ ਨੂੰ ਭਰੇ, ਓਹਦਾ ਨਾਮ ਨਾ ਭੁਲਾਂਵੀ ॥
ਤੇਰੀ ਹਰ ਪਾਸੇ ॥, ਹੋਵੇ ਜੈ ਜੈਕਾਰ ਜੋਗੀਆ

Leave a Comment