ਉਹ ਜੋਗੀ ਮੇਰਾ, ਮੈਂ ਜੋਗਣ ਓਹਦੀ,
ਮੇਰੀ ਹੱਥ ਓਹਦੇ ਵਿਚ ਡੋਰ ਲੋਕੋ
ਇਹ ਦੁਨੀਆਂ ਭਾਵੇ ਲੱਖ ਵੱਸਦੀ,
ਮੇਰੇ ਜੋਗੀ ਜੇਹਾ ਨਾ ਕੋਈ ਹੋਰ ਲੋਕੋ
ਵਾਰੇ ਵਾਰੇ ਜਾਵਾਂ ਮੈਂ ਆਪਣੇ ਜੋਗੀ ਦੇ,
ਜੇਹਨੇ ਚਰਣੀ ਲਿਆ ਮੈਨੂੰ ਜੋੜ ਲੋਕੋ
ਹੋ ਗਈ ਮੇਹਰਬਾਨੀ ਮੇਹਰਬਾਨੀ ਜੋਗੀ ਦੀ
ਲੋਕੋ ਮੈਂ ਦੀਵਾਨੀ ਦੀਵਾਨੀ ਜੋਗੀ ਦੀ
ਮੈਂ ਜੋਗੀ ਦੀ ਜੋਗੀ ਮੇਰਾ
ਸ਼ਾਹਤਲਾਈਆਂ ਜਿਸਦਾ ਡੇਰਾ
ਹੋ ਗਈ ਮਸਤਾਨੀ ਮਸਤਾਨੀ ਜੋਗੀ ਦੀ
ਲੋਕੋ ਮੈਂ ਦੀਵਾਨੀ ਦੀਵਾਨੀ ਜੋਗੀ ਦੀ
ਇਸ ਗੱਲ ਵਿਚ ਨਾ ਕੋਈ ਪਰਦਾ
ਜੋਗੀ ਬਿਨ ਮੇਰਾ ਪਲ ਨਹੀਂ ਸਰਦਾ
ਮੇਰੀ ਜਿੰਦਗਾਨੀ ਜਿੰਦਗਾਨੀ ਜੋਗੀ ਦੀ
ਲੋਕੋ ਮੈਂ ਦੀਵਾਨੀ ਦੀਵਾਨੀ ਜੋਗੀ ਦੀ
ਦਿਲ ਕਰਦਾ ਮੈਂ ਦੇਖੀ ਜਾਵਾਂ
ਇਕ ਪਲ ਵੀ ਨਾ ਨਜ਼ਰ ਹਟਾਵਾਂ
ਸੂਰਤ ਸੁਹਾਨੀ ਸੁਹਾਨੀ ਜੋਗੀ ਦੀ
ਲੋਕੋ ਮੈਂ ਦੀਵਾਨੀ ਦੀਵਾਨੀ ਜੋਗੀ ਦੀ
ਕੂਕੇ ਰੈਣ ਮਾਜਰੇ ਵਾਲਿਆਂ
ਕਾਹਨੂੰ ਮਨ ਭਰਮਾਂ ਚ ਪਾ ਲਿਆ
ਪੂਜਾ ਵਾਂਗ ਪਾ ਲੈ ਤੂੰ ਨਿਸ਼ਾਨੀ ਜੋਗੀ ਦੀ
ਲੋਕੋ ਮੈਂ ਦੀਵਾਨੀ ਦੀਵਾਨੀ ਜੋਗੀ ਦੀ