ਇਹ ਕਰਮ ਹੈ ਮੇਰੇ ਬਾਬਾ ਕਾ,ਵਰਨਾ ਮੁਝ ਮੇ ਤੋਂ ਐਸੀ ਕੋਈ ਬਾਤ ਨਾ ਥੀ,

ਜਿਤਨਾ ਦੀਆ ਮੁਝੇ ਮਲਿਕ ਨੇ, ਇਤਨੀ ਮੇਰੀ ਔਕਾਤ ਨਾ ਥੀ ,
ਇਹ ਕਰਮ ਹੈ ਮੇਰੇ ਬਾਬਾ ਕਾ,ਵਰਨਾ ਮੁਝ ਮੇ ਤੋਂ ਐਸੀ ਕੋਈ ਬਾਤ ਨਾ ਥੀ,

ਮੇਰੀ ਨਾ ਕੋਈ ਔਕਾਤ ਸੀ, ਬਾਬੇ ਦੀ ਕਿਰਪਾ ਹੋ ਗਈ॥
ਕੱਲ ਕੁਝ ਵੀ ਨਹੀਂ ਸੀ ਪੱਲੇ, ਅੱਜ ਹਰ ਥਾਂ ਬੱਲੇ ਬੱਲੇ ॥
ਗਲੀਆਂ ਦੀ ਚੁੱਗਦਾ ਖ਼ਾਕ ਸੀ, ਰਹਿਮਤ ਦੀ ਵਰਖਾ ਹੋ ਗਈ
ਮੇਰੀ ਨਾ ਕੋਈ ਔਕਾਤ ਸੀ

ਦਰ ਦਰ ਤੋਂ ਮਿਲੀਆਂ ਠੋਕਰਾਂ, ਮੰਗਿਆਂ ਸੀ ਕੁਝ ਨਾ ਮਿਲਦਾ॥
ਜੋਗੀ ਬਿਨਾ ਨਾ ਜਾਣਿਆ, ਦੁੱਖੜਾ ਕਿਸੇ ਨੇ ਦਿਲ ਦਾ ॥
ਕਿਸਮਤ ਦੇ ਜਿੰਦਰੇ ਖੁੱਲੇ, ਉਹ ਦਿਨ ਕਦੇ ਨਾ ਭੁੱਲੇ॥
ਮਾੜੇ ਬੜੇ ਹਾਲਤ ਸੀ, ਰੋਸ਼ਨ ਇਹ ਜਿੰਦਗੀ ਹੋ ਗਈ
ਮੇਰੀ ਨਾ ਕੋਈ ਔਕਾਤ ਸੀ,,

ਪੁੱਛੀਆਂ ਕਿਸੇ ਨਾ ਸਾਰਾਂ, ਪਲ ਪਲ ਮੈਂ ਅੱਥਰੂ ਕੇਰੇ ॥
ਖੁਦ ਬਾਬਾ ਜੀ ਨੇ ਆਣ ਕੇ, ਪੂੰਝੇ ਸੀ ਅੱਥਰੂ ਮੇਰੇ॥
ਸੁਪਨੇ ਚ ਆਕੇ ਰਾਤੀ, ਕੁਝ ਕਹਿ ਗਿਆ ਗੱਲੀ ਬਾਤੀ ॥
ਉਹ ਕਰਮਾਂ ਵਾਲੀ ਰਾਤ ਸੀ, ਖਬਰੇ ਉਹ ਕਿਧਰੇ ਖੋ ਗਈ
ਮੇਰੀ ਨਾ ਕੋਈ ਔਕਾਤ ਸੀ,,,

ਸੱਚੀਆਂ ਇਹ ਗੱਲਾਂ ਸਾਰੀਆਂ, ਝੂਠੀ ਕੋਈ ਗੱਲ ਨਾ ਕੀਤੀ ॥
ਯੁਵਰਾਜ ਸ਼ਰਮਾ ਗੋਲਡੀ, ਦੱਸਦੇ ਨੇ ਆਪਣੀ ਬੀਤੀ ॥
ਕੋਈ ਦਿਨ ਸੀ ਘਸੀਆਂ ਅੱਡੀਆਂ, ਅੱਜ ਘੁੰਮੀਏ ਕਾਰਾਂ ਗੱਡੀਆਂ ॥
ਕਿਸਮਤ ਵੀ ਬੜੀ ਚਲਾਕ ਸੀ, ਰੋਣੇ ਸੀ ਜਿਹੜੇ ਰੋ ਗਈ

Leave a Comment